ਮੁੰਬਈ : ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ’ਚ ਮੰਗਲਵਾਰ ਕੰਟੇਨਰ ਟਰੱਕ ਦੇ ਚਾਰ ਵਾਹਨਾਂ ਨੂੰ ਟੱਕਰ ਮਾਰਨ ਮਗਰੋਂ ਹਾਈਵੇਅ ’ਤੇ ਸਥਿਤ ਢਾਬੇ ’ਚ ਜਾ ਵੱਜਣ ਨਾਲ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਹਾਦਸਾ ਮੁੰਬਈ-ਆਗਰਾ ਹਾਈਵੇਅ ’ਤੇ ਪਲਾਸਨੇਰ ਪਿੰਡ ਨੇੜੇ ਸਵੇਰੇ 10.45 ਵਜੇ ਹੋਇਆ। ਪੁਲਸ ਮੁਤਾਬਕ ਟਰੱਕ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਸਨ। ਉਸ ਨੇ ਦੋ ਮੋਟਰਸਾਈਕਲਾਂ, ਇੱਕ ਕਾਰ ਅਤੇ ਦੂਜੇ ਕੰਟੇਨਰ ਨੂੰ ਪਿਛਲੇ ਪਾਸੇ ਤੋਂ ਟੱਕਰ ਮਾਰ ਦਿੱਤੀ। ਫਿਰ ਹਾਈਵੇਅ ’ਤੇ ਬੱਸ ਸਟਾਪ ਨੇੜੇ ਢਾਬੇ ਵਿਚ ਜਾ ਵੱਜਾ ਅਤੇ ਪਲਟ ਗਿਆ। ਪੀੜਤਾਂ ’ਚ ਸਟਾਪ ’ਤੇ ਬੱਸ ਦੀ ਉਡੀਕ ਕਰਨ ਵਾਲੇ ਕੁਝ ਲੋਕ ਵੀ ਸ਼ਾਮਲ ਹਨ।




