ਕੁੱਲੂ ਦੀ ਲਗਵੈਲੀ ’ਚ ਬੱਦਲ ਫਟਿਆ

0
197

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਲਗਵੈਲੀ ’ਚ ਸ਼ਨੀਵਾਰ ਸਵੇਰੇ ਬੱਦਲ ਫਟਣ ਕਾਰਨ ਸਰਵਰੀ ਖੱਡ ’ਚ ਹੜ੍ਹ ਆ ਗਿਆ। ਪਿੰਡ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਅਤੇ ਚੌਕਸੀ ਦੇ ਤੌਰ ’ਤੇ ਕੁੱਲੂ ਜਾ ਰਹੀ ਬੱਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਹੋਰ ਵਾਹਨਾਂ ਨੂੰ ਵੀ ਰੋਕ ਦਿੱਤਾ ਗਿਆ। ਕੁੱਲੂ ’ਚ ਸਵੇਰ ਤੋਂ ਹੀ ਮੌਸਮ ਖਰਾਬ ਹੋ ਗਿਆ ਸੀ। ਡਿਪਟੀ ਕਮਿਸ਼ਨਰ ਕੁੱਲੂ ਆਸ਼ੂਤੋਸ਼ ਗਰਗ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਲਗਵੈਲੀ ਦੇ ਗੋਰੂ ਡੂਗਾ, ਫਾਟੀ, ਪਿਛਲੀ ਪਤਵਾਰ ’ਚ ਬਦਲ ਫਟਣ ਕਾਰਨ ਛੋਰਕ ਪੁਲ ਦੇ ਕੋਲ ਦੋ ਮਕਾਨਾਂ ਤੋਂ ਇਲਾਵਾ ਪੰਜ ਗਊਸ਼ਾਲਾਵਾਂ ਦੇ ਰੁੜ੍ਹ ਜਾਣ ਦੀ ਸੂਚਨਾ ਹੈ। ਉਨ੍ਹਾ ਕਿਹਾ ਕਿ ਸਰਵਰੀ ਖੱਡ ਦਾ ਪਾਣੀ ਜ਼ਰੂਰ ਵਧਿਆ ਹੈ, ਪਰ ਖ਼ਤਰੇ ਦੀ ਕੋਈ ਗੱਲ ਨਹੀਂ।

LEAVE A REPLY

Please enter your comment!
Please enter your name here