ਤਿੰਨ ਰੋਜ਼ਾ ਸੂਬਾਈ ਪਾਰਟੀ ਸਕੂਲ 21 ਤੋਂ 23 ਤੱਕ

0
175

ਚੰਡੀਗੜ੍ਹ : ਬੀਤੀ 20 ਜੂਨ ਦੀ ਸੂਬਾ ਕੌਂਸਲ ਮੀਟਿੰਗ ਸਮੇਂ ਜਾਣਕਾਰੀ ਦਿੱਤੀ ਗਈ ਸੀ ਕਿ ਜੁਲਾਈ ਦੇ ਤੀਜੇ ਹਫ਼ਤੇ ਤਿੰਨ-ਰੋਜ਼ ਸੂਬਾਈ ਪਾਰਟੀ ਸਕੂਲ ਜਥੇਬੰਦ ਕੀਤਾ ਜਾ ਰਿਹਾ ਹੈ। ਕੇਂਦਰੀ ਪਾਰਟੀ ਦੇ ਵਿੱਦਿਅਕ ਵਿਭਾਗ ਦੇ ਸਹਿਯੋਗ ਨਾਲ 21 ਜੁਲਾਈ ਤੋਂ 23 ਜੁਲਾਈ ਤੱਕ ਪਾਰਟੀ ਸਕੂਲ ਦੀਆਂ ਤਰੀਕਾਂ ਤਹਿ ਕੀਤੀਆਂ ਗਈਆਂ ਹਨ।
ਉਕਤ ਸਕੂਲ ’ਚ ਕੋਟੇ ਅਨੁਸਾਰ ਸਭ ਤੋਂ ਘੱਟ ਉਮਰ ਦੇ ਜ਼ਿਲ੍ਹਾ ਐਗਜ਼ੈਕਟਿਵ ਮੈਂਬਰ ਭਾਗ ਲੈਣਗੇ। ਤਹਿ ਕੀਤੇ ਸਿਲੇਬਸ ਨੂੰ ਪੂਰਾ ਕਰਨ ਲਈ ਸਕੂਲ 21 ਜੁਲਾਈ ਨੂੰ ਸਵੇਰੇ 11-00 ਵਜੇ ਅਜੈ ਭਵਨ ਚੰਡੀਗੜ੍ਹ ਵਿਖੇ ਸ਼ੁਰੂ ਹੋਵੇਗਾ। ਪੜ੍ਹਾਏ ਜਾਣ ਵਾਲੇ ਵਿਸ਼ਿਆਂ ’ਚ 21 ਜੁਲਾਈ ਨੂੰ ਸਵੇਰੇ 11 ਵਜੇ ਉਦਘਾਟਨੀ ਸਮਾਗਮ, ਦੁਪਹਿਰ 2 ਵਜੇ ਤੋਂ 6 ਵਜੇ ਤੱਕ ਮਾਰਕਸਵਾਦ ਕੀ ਹੈ, 22 ਜੁਲਾਈ ਨੂੰ ਕੈਪੀਟਲੀਜ਼ਮ ਕੀ ਹੈ? ਦੁਪਹਿਰ ਬਾਅਦ ਸੀ ਪੀ ਆਈ ਦੀ ਆਜ਼ਾਦੀ ਤੋਂ ਪਹਿਲਾਂ ਤੇ ਮਗਰੋਂ ਦੀ ਹਿਸਟਰੀ। 23 ਨੂੰ (1) ਫਿਰਕਾਪ੍ਰਸਤੀ ਤੇ ਫਾਸਿਜ਼ਮ, (2) ਸੀ ਪੀ ਆਈ ਪ੍ਰੋਗਰਾਮ, ਰਾਜਨੀਤਕ ਦਾਅ ਪੇਚ ਤੇ ਪਾਰਟੀ ਜਥੇਬੰਦੀ, (3) ਸਕੂਲ ਦਾ ਰੀਵਿਊ। ਜ਼ਿਲ੍ਹਾਵਾਰ ਕੋਟਾ (1) ਅੰਮਿ੍ਰਤਸਰ ਦਿਹਾਤੀ-3, (2) ਅੰਮਿ੍ਰਤਸਰ ਸ਼ਹਿਰੀ-2, (3) ਤਰਨ ਤਾਰਨ-3, (4) ਫਿਰੋਜ਼ਪੁਰ-2, (5) ਮੋਗਾ-3, (6) ਫਰੀਦਕੋਟ-2, (7) ਮੁਕਤਸਰ-2, (8) ਫਾਜ਼ਿਲਕਾ-4, (9) ਬਠਿੰਡਾ-2, (10) ਮਾਨਸਾ-4, (11) ਬਰਨਾਲਾ-2, (12) ਸੰਗਰੂਰ-3, (13) ਪਟਿਆਲਾ-2, (14) ਫਤਹਿਗੜ੍ਹ ਸਾਹਿਬ-2, (15) ਲੁਧਿਆਣਾ-4, (16) ਨਵਾਂ ਸ਼ਹਿਰ-2, (17) ਜਲੰਧਰ-2, (18) ਹੁਸ਼ਿਆਰਪੁਰ-2, (19) ਕਪੂਰਥਲਾ-2, (20) ਰੋਪੜ-2, (21) ਗੁਰਦਾਸਪੁਰ-2, (22) ਪਠਾਨਕੋਟ-2, (23) ਮੋਹਾਲੀ-2, (24) ਚੰਡੀਗੜ੍ਹ-2, ਚਾਰੇ ਸਪੈਸ਼ਲਾਂ 1+1+1+1 ਹਨ।

LEAVE A REPLY

Please enter your comment!
Please enter your name here