ਐੱਨ ਆਰ ਆਈ ਕਤਲ

0
190

ਲੁਧਿਆਣਾ : ਇੱਥੋਂ ਦੀ ਠਾਕੁਰ ਕਾਲੋਨੀ ’ਚ ਸੋਮਵਾਰ ਰਾਤ ਐੱਨ ਆਰ ਆਈ ਬਰਿੰਦਰ ਸਿੰਘ (42) ਦੀ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਜਦੋਂ ਉਹ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਲਲਤੋਂ ਪੁਲਸ ਚੌਂਕੀ ਦੇ ਇੰਚਾਰਜ ਏ ਐੱਸ ਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਬਰਿੰਦਰ ਸਿੰਘ ਆਪਣੇ ਨੌਕਰ ਸਮੇਤ ਫਾਰਮ ਹਾਊਸ ਤੋਂ ਲਲਤੋਂ ਕਲਾਂ ਸਥਿਤ ਆਪਣੇ ਘਰ ਜਾ ਰਿਹਾ ਸੀ ਕਿ ਰਸਤੇ ’ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਡੀ ਐੱਮ ਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਮਲੇ ਵਿੱਚ ਨੌਕਰ ਵੀ ਜ਼ਖਮੀ ਹੋ ਗਿਆ। ਮੁੱਢਲੀ ਜਾਂਚ ’ਚ ਇਹ ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ ਲੱਗਦਾ ਹੈ।

LEAVE A REPLY

Please enter your comment!
Please enter your name here