ਠਾਕਰੇ ਦਾ ਮੋਦੀ ਨੂੰ ਜਵਾਬ

0
151

ਪੋਰਟ ਬਲੇਅਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਨੂੰ ਕੱਟੜ ਭਿ੍ਰਸ਼ਟਾਚਾਰੀ ਸੰਮੇਲਨ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਦੇਸ਼ ਦੇ ਲੋਕ ਇਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣਗੇ ਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੁੜ ਸੱਤਾ ’ਚ ਲਿਆਉਣਗੇ।
ਮੋਦੀ ਨੇ ਇਥੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਸਾਂਝੇ ਟਰਮੀਨਲ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਇੱਕਜੁੱਟ ਵਿਰੋਧੀ ਪਾਰਟੀਆਂ ਲਈ ਦੇਸ਼ ਦੇ ਗਰੀਬਾਂ ਦੇ ਬੱਚਿਆਂ ਦਾ ਵਿਕਾਸ ਨਹੀਂ, ਸਗੋਂ ਆਪਣੇ ਬੱਚਿਆਂ, ਭਰਾ-ਭਤੀਜਿਆਂ ਦਾ ਵਿਕਾਸ ਮਾਇਨੇ ਰੱਖਦਾ ਹੈ ਅਤੇ ਉਨ੍ਹਾਂ ਦੀ ਇੱਕੋ-ਇੱਕ ਵਿਚਾਰਧਾਰਾ ਹੈ ‘ਆਪਣੇ ਪਰਵਾਰ ਨੂੰ ਬਚਾਓ, ਪਰਵਾਰ ਲਈ ਭਿ੍ਰਸ਼ਟਾਚਾਰ ਵਧਾਓ’। ਮੋਦੀ ਦੇ ਇਸ ਬਿਆਨ ਉੱਤੇ ਟਿੱਪਣੀ ਕਰਦਿਆਂ ਸ਼ਿਵ ਸੈਨਾ ਆਗੂ ਊਧਵ ਠਾਕਰੇ ਨੇ ਕਿਹਾਹਾਂ, ਸਮੁੱਚਾ ਦੇਸ਼ ਸਾਡਾ ਪਰਵਾਰ ਹੈ ਅਤੇ ਅਸੀਂ ਉਸ ਲਈ ਲੜ ਰਹੇ ਹਾਂ।

LEAVE A REPLY

Please enter your comment!
Please enter your name here