ਵਿਕਟੋਰੀਆ ਦੇ ਹੱਥ ਖੜ੍ਹੇ

0
207

ਮੈਲਬੌਰਨ : ਆਸਟਰੇਲੀਆ ਦੇ ਵਿਕਟੋਰੀਆ ਰਾਜ ਨੇ ਅਨੁਮਾਨਤ ਲਾਗਤ ਵਧਣ ਕਾਰਨ 2026 ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਛੱਡ ਦਿੱਤੀ ਹੈ। ਵਿਕਟੋਰੀਆ ਦੇ ਮੁੱਖ ਮੰਤਰੀ ਡੇਨੀਅਲ ਐਂਡਰਿਊਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸਾਲ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਸਹਿਮਤ ਹੋ ਗਈ ਸੀ, ਪਰ ਕਿਸੇ ਵੀ ਕੀਮਤ ’ਤੇ ਨਹੀਂ। ਉਨ੍ਹਾਂ ਦੀ ਸਰਕਾਰ ਨੇ ਸ਼ੁਰੂ ’ਚ ਪੰਜ ਸ਼ਹਿਰਾਂ ’ਚ ਖੇਡਾਂ ਦੀ ਮੇਜ਼ਬਾਨੀ ਲਈ 2.6 ਅਰਬ ਆਸਟਰੇਲੀਅਨ ਡਾਲਰ (1.8 ਅਰਬ ਅਮਰੀਕੀ ਡਾਲਰ) ਦਾ ਬੱਜਟ ਰੱਖਿਆ ਸੀ, ਪਰ ਹਾਲ ਹੀ ਦੇ ਅਨੁਮਾਨਾਂ ਨੇ ਸੰਭਾਵੀ ਲਾਗਤ 7 ਅਰਬ ਆਸਟਰੇਲੀਅਨ ਡਾਲਰ (4.8 ਅਰਬ ਅਮਰੀਕੀ ਡਾਲਰ) ਤੱਕ ਪਹੁੰਚਾ ਦਿੱਤੀ ਹੈ।

LEAVE A REPLY

Please enter your comment!
Please enter your name here