ਹਿੰਡਨਬਰਗ ਰਿਪੋਰਟ ਦਾ ਭੂਤ ਅਡਾਨੀ ਦਾ ਪਿੱਛਾ ਨਹੀਂ ਛੱਡ ਰਿਹਾ

0
176

ਨਵੀਂ ਦਿੱਲੀ : ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਨੇ ਮੰਗਲਵਾਰ ਮੁੜ ਕਿਹਾ ਕਿ ਹਿੰਡਨਬਰਗ ਰਿਪੋਰਟ ਝੂਠੀ ਸੀ ਅਤੇ ਉਸ ’ਚ ਦੋਸ਼ ਸਮੂਹ ਨੂੰ ਬਦਨਾਮ ਕਰਨ ਲਈ ਲਗਾਏ ਗਏ ਸਨ। ਉਨ੍ਹਾ ਆਪਣੇ ਸਮੂਹ ਦੀਆਂ ਕੰਪਨੀਆਂ ਦੇ ਆਮ ਇਜਲਾਸ ਨੂੰ ਦੱਸਿਆ ਕਿ ਇਸ ਸਾਲ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਅਮਰੀਕੀ ਹਿੰਡਨਬਰਗ ਰਿਸਰਚ ਵੱਲੋਂ ਰਿਪੋਰਟ ਅਜਿਹੇ ਸਮੇਂ ਪ੍ਰਕਾਸ਼ਤ ਕੀਤੀ ਗਈ ਜਦੋਂ ਸਮੂਹ ਸਭ ਤੋਂ ਵੱਡੀ ਜਨਤਕ ਪੇਸ਼ਕਸ਼ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ। ਰਿਪੋਰਟ ਗਲਤ ਜਾਣਕਾਰੀ ਅਤੇ ਬੇਬੁਨਿਆਦ ਦੋਸ਼ਾਂ ਨਾਲ ਤਿਆਰ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ 2004 ਤੋਂ 2015 ਦੇ ਸਨ। ਉਸ ਸਮੇਂ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਦਾ ਨਿਬੇੜਾ ਕਰ ਦਿੱਤਾ ਸੀ। ਇਹ ਰਿਪੋਰਟ ਜਾਣਬੁੱਝ ਕੇ ਤਿਆਰ ਕੀਤੀ ਗਈ ਸੀ ਅਤੇ ਇਸ ਦਾ ਮਕਸਦ ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਥੋੜ੍ਹੇ ਸਮੇਂ ਲਈ ਡੇਗਣਾ ਤੇ ਅਕਸ ਨੂੰ ਖਰਾਬ ਕਰਨਾ ਸੀ।

LEAVE A REPLY

Please enter your comment!
Please enter your name here