ਮਮਦੋਟ (ਜਸਬੀਰ ਸਿੰਘ ਕੰਬੋਜ)-ਮੰਗਲਵਾਰ ਕਰੀਬ 12 ਕੁ ਵਜੇ ਮਮਦੋਟ-ਫਿਰੋਜ਼ਪੁਰ ਮੁੱਖ ਸੜਕ ’ਤੇ ਸਥਾਨਕ ਬਿਜਲੀ ਘਰ ਦੇ ਸਾਹਮਣੇ ਮੋਟਰਸਾਈਕਲ ਸਵਾਰ ਉੱਪਰ ਅਚਾਨਕ ਸਫੈਦੇ ਦਾ ਟਾਹਣਾ ਡਿੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਚਿਮਨ ਲਾਲ ਪੁੱਤਰ ਭੋਲਾ ਰਾਮ ਵਾਸੀ ਬੋਦਲ, ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ। ਥਾਣਾ ਮਮਦੋਟ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਰੀਬ ਅੱਠ ਸਾਲ ਪਹਿਲਾਂ ਵੀ ਇਸ ਜਗ੍ਹਾ ਤੋਂ ਮਹਿਜ਼ 200 ਗਜ਼ ਦੀ ਦੂਰੀ ’ਤੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਵੀ ਦਰੱਖਤ ਦਾ ਟਾਹਣਾ ਟੁੱਟਣ ਨਾਲ ਹੋਈ ਸੀ।





