ਜੇਲ੍ਹ ਤੋਂ ਬਾਹਰ ਜਨਮ ਦਿਨ ਮਨਾਏਗਾ ਡੇਰਾ ਮੁਖੀ

0
271

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਇਸ ਦੌਰਾਨ ਉਹ ਯੂ ਪੀ ਦੇ ਬਾਗਪਤ ’ਚ ਸਥਿਤ ਬਰਨਾਵਾ ਆਸ਼ਰਮ ’ਚ ਰਹੇਗਾ। ਉਸ ਨੂੰ ਸਿਰਸਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਡੇਰਾ ਮੁਖੀ ਦਾ 15 ਅਗਸਤ ਨੂੰ ਜਨਮ ਦਿਨ ਹੈ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਆਪਣਾ ਜਨਮ ਦਿਨ ਮਨਾਏਗਾ। ਡੇਰਾ ਮੁਖੀ ਨੂੰ ਸੱਤਵੀਂ ਵਾਰ ਪੈਰੋਲ ਦਿੱਤੀ ਗਈ ਹੈ।

LEAVE A REPLY

Please enter your comment!
Please enter your name here