ਪੁਲਸ ‘ਤੇ ਹਮਲਾ, ਮੁਲਜ਼ਮ ਛੁਡਾ ਕੇ ਲੈ ਗਏ

0
201

ਮਾਛੀਵਾੜਾ ਸਾਹਿਬ : ਹਮਲਾਵਰਾਂ ਨੇ ਵੀਰਵਾਰ ਰਾਤ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਾਜਾਇਜ਼ ਮਾਈਨਿੰਗ ਰੋਕਣ ਗਏ ਮਾਛੀਵਾੜਾ ਪੁਲਸ ਦੇ ਸਹਾਇਕ ਥਾਣੇਦਾਰ ਤੇ ਪੁਲਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ ਅਤੇ ਪੁਲਸ ਦੇ ਕਬਜ਼ੇ ‘ਚੋਂ ਰੇਤੇ ਦੀ ਭਰੀ ਟਰਾਲੀ ਅਤੇ ਗਿ੍ਫ਼ਤਾਰ ਕੀਤਾ ਮੁਲਜ਼ਮ ਵੀ ਛੁਡਵਾ ਕੇ ਲੈ ਗਏ | ਇੱਕ ਮੁਲਾਜ਼ਮ ਦਾ ਮੋਬਾਈਲ ਫੋਨ ਅਤੇ ਪੰਜ ਹਜ਼ਾਰ ਰੁਪਏ ਵੀ ਖੋਹ ਕੇ ਲੈ ਗਏ | ਮਾਛੀਵਾੜਾ ਪੁਲਸ ਨੇ ਇਸ ਮਾਮਲੇ ਵਿਚ 7 ਜਣਿਆਂ ਦੀ ਪਛਾਣ ਕੀਤੀ ਹੈ | ਜ਼ਖਮੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਤੇ ਮੁਲਾਜ਼ਮ ਪਰਮਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ | ਇਰਾਦਾ ਕਤਲ ਦੇ ਕੇਸ ‘ਚ ਨਾਮਜ਼ਦ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਸ਼ਸ਼ੀ ਪਾਲ ਤੇ ਵੇਦ ਪਾਲ (ਪਿਓ-ਪੁੱਤਰ) ਵਾਸੀ ਟੰਡੀ ਮੰਡ ਵਜੋਂ ਹੋਈ ਹੈ | ਪੁਲਸ ਨੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਨੇ ਪਿੰਡ ਟੰਡੀ ਮੰਡ ਨੂੰ ਘੇਰ ਲਿਆ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ |

LEAVE A REPLY

Please enter your comment!
Please enter your name here