ਜੱਜ ਦੂਜਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਨਾ ਬਣਨ : ਚੀਫ ਜਸਟਿਸ

0
193

ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਸਾਰੀਆਂ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਨੂੰ ਲਿਖੇ ਇੱਕ ਪੱਤਰ ‘ਚ ਕਿਹਾ ਹੈ ਕਿ ਜੱਜਾਂ ਨੂੰ ਪ੍ਰੋਟੋਕੋਲ ਸਹੂਲਤਾਂ ਦੀ ਵਰਤੋਂ ਇਸ ਢੰਗ ਨਾਲ ਨਹੀਂ ਕਰਨੀ ਚਾਹੀਦੀ ਕਿ ਦੂਸਰਿਆਂ ਲਈ ਸਮੱਸਿਆਵਾਂ ਖੜ੍ਹੀਆਂ ਹੋਣ ਜਾਂ ਨਿਆਂਪਾਲਿਕਾ ਨੂੰ ਲੋਕਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਵੇ | ਚੀਫ ਜਸਟਿਸ ਨੇ ਆਪਣੇ ਪੱਤਰ ‘ਚ ਹਾਲ ਹੀ ਦੀ ਇੱਕ ਘਟਨਾ ‘ਤੇ ਨਾਰਾਜ਼ਗੀ ਪ੍ਰਗਟਾਈ, ਜਿਸ ‘ਚ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਰੇਲ ਗੱਡੀ ਦੀ ਯਾਤਰਾ ਦੌਰਾਨ ‘ਉਸ ਦੀਆਂ ਲੋੜਾਂ ਨੂੰ ਪੂਰਾ ਨਾ ਕਰਨ’ ਕਾਰਨ ਰੇਲਵੇ ਅਥਾਰਟੀਆਂ ਤੋਂ ਜਵਾਬ ਮੰਗਿਆ ਸੀ |

LEAVE A REPLY

Please enter your comment!
Please enter your name here