ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)-ਸ਼ੁਤਰਾਣਾ ਦੇ ਡੇਰਾ ਗੋਬਿੰਦਪੁਰਾ ਤੋਂ ਸ਼ੁੱਕਰਵਾਰ ਸਵੇਰੇ ਸਕੂਲ ਜਾਂਦੇ ਸਮੇਂ ਛੇਵੀਂ ਜਮਾਤ ਦਾ ਵਿਦਿਆਰਥੀ ਅਸਮੀਤ ਸਿੰਘ (11) ਲਾਪਤਾ ਹੋ ਗਿਆ | ਪਰਿਵਾਰ ਵਾਲੇ ਤੇ ਪੁਲਸ ਉਸਨੂੰ ਭਾਖੜਾ ਨਹਿਰ ‘ਚ ਲੱਭ ਰਹੇ ਸਨ | ਤਾਏ ਸਤਪਾਲ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਜਸਪਾਲ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਉਸਦੇ ਮੁੰਡਾ-ਕੁੜੀ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਜੈਖਰ ‘ਚ ਪੜ੍ਹਦੇ ਸੀ | ਅਸਮੀਤ ਦੇ ਸਕੂਲ ਲਈ ਨਿਕਲਣ ਤੋਂ ਕੁਝ ਸਮਾਂ ਬਾਅਦ ਪਿ੍ੰਸੀਪਲ ਨਿਧਾਨ ਸਿੰਘ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾ ਨੂੰ ਕਿਸੇ ਨੇ ਅਸਮੀਤ ਦਾ ਬੈਗ ਤੇ ਸਾਈਕਲ ਨਹਿਰ ਕੰਢੇ ਪਿਆ ਹੋਣ ਬਾਰੇ ਫੋਨ ਕੀਤਾ ਹੈ | ਜਾ ਕੇ ਦੇਖਿਆ ਤਾਂ ਬੈਗ ਤੇ ਸਾਈਕਲ ਉਥੇ ਸੀ ਪਰ ਅਸਮੀਤ ਨਹੀਂ ਮਿਲਿਆ | ਪਰਿਵਾਰ ਵੱਲੋਂ ਸੂਚਨਾ ਦੇਣ ‘ਤੇ ਬਾਦਸ਼ਾਹਪੁਰ ਚੌਕੀ ਦੇ ਏ ਐੱਸ ਆਈ ਪਵਿੱਤਰ ਸਿੰਘ ਨੇ ਮੁਲਾਜ਼ਮਾਂ ਤੇ ਲੋਕਾਂ ਨਾਲ ਮਿਲ ਕੇ ਅਸਮੀਤ ਦੀ ਨਹਿਰ ‘ਚ ਭਾਲ ਸ਼ੁਰੂ ਕਰ ਦਿੱਤੀ |



