ਚਾਰਲੀ ਚੈਪਲਿਨ ਦੀ ਧੀ ਜੋਸੇਫਿਨ ਨਹੀਂ ਰਹੀ

0
211

ਵਾਸ਼ਿੰਗਟਨ : ਦੁਨੀਆ ਭਰ ’ਚ ਵਿਲੱਖਣ ਕਾਮੇਡੀ ਕਲਾਕਾਰ ਚਾਰਲੀ ਚੈਪਲਿਨ ਦੀ ਧੀ ਅਤੇ ਅਦਾਕਾਰ ਜੋਸੇਫਿਨ ਚੈਪਲਿਨ ਦਾ 74 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾ ਦੀ ਮੌਤ ਬੀਤੀ 13 ਜੁਲਾਈ ਨੂੰ ਪੈਰਿਸ ’ਚ ਹੋਈ। 28 ਮਾਰਚ 1949 ਨੂੰ ਸੈਂਟਾ ਮੋਨਿਕਾ ਕੈਲੀਫੋਰਨੀਆ ’ਚ ਪੈਦਾ ਹੋਈ ਜੋਸਫਿਨ ਚੈਪਲਿਨ ਚਾਰਲੀ ਚੈਪਲਿਨ ਅਤੇ ਓਨਾ ਓ’ਨੀਲ ਦੇ ਜਨਮੇ ਅੱਠ ਬੱਚਿਆਂ ’ਚੋਂ ਤੀਜੇ ਨੰਬਰ ’ਤੇ ਸੀ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਛੋਟੀ ਉਮਰ ’ਚ ਆਪਣੇ ਪਿਤਾ ਦੀ 1952 ਦੀ ਫਿਲਮ ‘ਲਾਈਮਲਾਈਟ’ ਤੋਂ ਕੀਤੀ ਸੀ। ਉਸ ਦੇ ਪਰਵਾਰ ’ਚ ਤਿੰਨ ਪੁੱਤਰ ਚਾਰਲੀ, ਆਰਥਰ ਅਤੇ ਜੂਲੀਅਨ ਰੋਨੇਟ ਹਨ।

LEAVE A REPLY

Please enter your comment!
Please enter your name here