ਸਚਿਨ ਨੇ ਆਪਣਾ ਰਿਕਾਰਡ ਤੋੜਨ ’ਤੇ ਕੋਹਲੀ ਨੂੰ ਦਿੱਤੀ ਵਧਾਈ

0
192

ਨਵੀਂ ਦਿੱਲੀ : ਵੈੱਸਟ ਇੰਡੀਜ਼ ਖਿਲਾਫ਼ ਦੂਜੇ ਟੈਸਟ ’ਚ ਵਿਰਾਟ ਕੋਹਲੀ ਨੇ ਆਪਣੇ ਟੈਸਟ ਕੈਰੀਅਰ ਦਾ 29ਵਾਂ ਅਤੇ ਓਵਰਆਲ 76ਵਾਂ ਸੈਂਕੜਾ ਪੂਰਾ ਕੀਤਾ। 500ਵੇਂ ਮੈਚ ’ਚ ਸ਼ਾਨਦਾਰ ਪਾਰੀ ਨੂੰ ਲੈ ਕੇ ਸਚਿਨ ਤੇਂਦੁਲਕਰ ਨੇ ਕੋਹਲੀ ਨੂੰ ਸ਼ੁਭਕਾਮਨਵਾਂ ਦਿੱਤੀਆਂ। ਕੋਹਲੀ ਨੇ ਵੈਸਟਇੰਡੀਅਜ਼ ਖਿਲਾਫ਼ ਦੂਜੇ ਟੈਸਟ ਦੀ ਪਹਿਲੀ ਪਾਰੀ ’ਚ 121 ਦੌੜਾਂ ਦੀ ਪਾਰੀ ਖੇਡੀ, ਜਦਕਿ ਸਚਿਨ ਨੇ ਇਸੇ ਮੈਦਾਨ ’ਤੇ 117 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਹੁਣ ਸਚਿਨ ਦੇ ਸੈਂਕੜੇ ਦਾ ਰਿਕਾਰਡ ਪਹੁੰਚ ਗਏ ਹਨ। ਇਸ ਨੂੰ ਲੈ ਕੇ ਸਚਿਨ ਨੇ ਕੋਹਲੀ ਲਈ ਆਪਣੇ ਇੰਸਟਾ ਅਕਾਊਂਟ ’ਤੇ ਸਟੋਰੀ ਪੋਸਟ ਕੀਤੀ। ਸਚਿਨ ਨੇ ਲਿਖਿਆ ਇੱਕ ਹੋਰ ਦਿਨ, ਵਿਰਾਟ ਕੋਹਲੀ ਵੱਲੋਂ ਇੱਕ ਹੋਰ ਸੈਂਕੜਾ, ਵਧੀਆ ਖੇਡੋ। ਸਚਿਨ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ 500 ਅੰਤਰਰਾਸ਼ਟਰੀ ਮੈਚਾਂ ਦੀਆਂ 570 ਪਾਰੀਆਂ ’ਚ 24 ਹਜ਼ਾਰ 8 ਸੌ 74 ਦੌੜਾਂ ਬਣਾਈਆਂ ਸਨ।

LEAVE A REPLY

Please enter your comment!
Please enter your name here