ਲੰਬੀ : ਪੰਜਾਵਾ ਰੋਡ ’ਤੇ ਐਤਵਾਰ ਰਾਤ ਅਣਪਛਾਤੇ ਵਹੀਕਲ ਦੀ ਫੇਟ ਕਾਰਨ ਮੋਟਰਸਾਈਕਲ ਸਵਾਰ ਤਿੰਨ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਅਜੈ ਕੁਮਾਰ ਵਾਸੀ ਪਟਨਾ, ਮਹੇਸ਼ ਕੁਮਾਰ ਅਤੇ ਵਿਵੇਕ ਕੁਮਾਰ ਵਾਸੀ ਫਤਿਹਪੁਰ ਵਜੋਂ ਹੋਈ ਹੈ। ਲੰਬੀ ਥਾਣਾ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਤਿੰਨੇ ਮਿ੍ਰਤਕ ਪੰਜਾਵਾ ਫੈਕਟਰੀ ਵਿਚ ਕੰਮ ਕਰਦੇ ਸਨ। ਉਹ ਲੰਬੀ ਤੋਂ ਪੰਜਾਵਾ ਜਾ ਰਹੇ ਸਨ ਕਿ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਮਿ੍ਰਤਕਾਂ ਦੇ ਪਰਵਾਰਾਂ ਦੇ ਪੁੱਜਣ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।



