ਟੋਲ ਪਲਾਜ਼ਾ ਦੇ ਮੈਨੇਜਰ ਤੋਂ ਸਾਢੇ 23 ਲੱਖ ਰੁਪਏ ਲੁੱਟ ਲਏ

0
246

ਫਿਲੌਰ (ਨਿਰਮਲ) ਸੋਮਵਾਰ ਲਾਡੋਵਾਲ ਟੋਲ ਪਲਾਜ਼ਾ ਦੇ ਕੈਸ਼ੀਅਰ ਸੁਧਾਕਰ ਦੀ ਕਾਰ ਨੂੰ ਬੱਸ ਅੱਡੇ ਕੋਲ ਘੇਰ ਕੇ ਪੰਜ ਹਥਿਆਰਬੰਦ ਲੁਟੇਰੇ 23.50 ਲੱਖ ਰੁਪਏ ਲੁੱਟ ਕੇ ਲੈ ਗਏ। ਕੈਸ਼ੀਅਰ ਆਪਣੇ ਡਰਾਈਵਰ ਨਾਲ ਲਾਡੋਵਾਲ ਤੋਂ ਸਥਾਨਕ ਪੰਜਾਬ ਨੈਸ਼ਨਲ ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਆ ਰਿਹਾ ਸੀ। ਲੁਟੇਰੇ ਦੋ ਗੱਡੀਆਂ ’ਚ ਸਵਾਰ ਸਨ। ਉਨ੍ਹਾਂ ਇਕ ਗੱਡੀ ਕੈਸ਼ੀਅਰ ਦੀ ਗੱਡੀ ਅੱਗੇ ਲਾ ਲਈ ਅਤੇ ਦੂਜੀ ਪਿੱਛੇ। ਪਤਾ ਲੱਗਾ ਹੈ ਕਿ ਕੈਸ਼ੀਅਰ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਅੰਦਰੋਂ ਲਾਕ ਕਰ ਲਿਆ ਸੀ, ਪਰ ਲੁਟੇਰੇ ਸ਼ੀਸ਼ਾ ਤੋੜ ਕੇ ਅੰਦਰ ਪਏ 23.50 ਲੱਖ ਕੱਢ ਕੇ ਫਰਾਰ ਹੋ ਗਏ। ਪੁਲਸ ਨੇ ਪੂਰੇ ਸਬ-ਡਵੀਜ਼ਨ ਵਿਚ ਹਾਈ ਅਲਰਟ ਕਰਕੇ ਗੱਡੀਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here