ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ; ਕੀ ਈ ਡੀ ਦੇ ਸਾਰੇ ਅਧਿਕਾਰੀ ਨਾਅਹਿਲ?

0
207

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਈ ਡੀ ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤੱਕ ਵਧਾ ਦਿੱਤਾ ਹੈ। ਪਹਿਲਾਂ ਇਹ 31 ਜੁਲਾਈ ਤੱਕ ਸੀ। ਇਸ ਦੇ ਨਾਲ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਕਿ 15 ਸਤੰਬਰ ਤੋਂ ਬਾਅਦ ਮਿਸ਼ਰਾ ਦੇ ਕਾਰਜਕਾਲ ’ਚ ਵਾਧਾ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਿਸ਼ਰਾ ਦਾ ਕਾਰਜਕਾਲ ਵਧਾਉਣ ਦੀ ਸਰਕਾਰ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਪੂਰਾ ਵਿਭਾਗ ਅਯੋਗ ਅਧਿਕਾਰੀਆਂ ਨਾਲ ਭਰਿਆ ਹੋਇਆ ਹੈ? ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਸਮੀਖਿਆ ਦੇ ਮੱਦੇਨਜ਼ਰ ਡਾਇਰੈਕਟਰ ਦੀ ਅਗਵਾਈ ’ਚ ਨਿਰੰਤਰਤਾ ਜ਼ਰੂਰੀ ਹੈ। ਇਸ ਦੌਰਾਨ ਕੇਂਦਰ ਨੇ ਇਕ ਹੋਰ ਜ਼ੋਰਦਾਰ ਤਰਕ ਦਿੱਤਾ ਕਿ ਕੁੱਝ ਗੁਆਂਢੀ ਦੇਸ਼ਾਂ ਦਾ ਇਰਾਦਾ ਹੈ ਕਿ ਭਾਰਤ ਐੱਫ ਏ ਟੀ ਏ ਦੀ ‘ਸ਼ੱਕੀ ਸੂਚੀ’ ਵਿਚ ਆ ਜਾਵੇ। ਇਸ ਲਈ ਈ ਡੀ ਮੁਖੀ ਦੇ ਅਹੁਦੇ ’ਤੇ ਨਿਰੰਤਰਤਾ ਜ਼ਰੂਰੀ ਹੈ।

LEAVE A REPLY

Please enter your comment!
Please enter your name here