ਵਿਧਾਇਕ ਦੀ ਸਫਾਈ ਤੋਂ ਬਾਅਦ ਹੜਤਾਲ ਖਤਮ

0
358

ਰੂਪਨਗਰ : ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਤਹਿਸੀਲਦਾਰ ਦਫਤਰ ਰੂਪਨਗਰ ਦੀ ਚੈਕਿੰਗ ਦੇ ਮਾਮਲੇ ’ਤੇ ਪੰਜਾਬ ਭਰ ਦੇ ਡੀ ਸੀ, ਐੱਸ ਡੀ ਐੱਮ, ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ ’ਚ ਚੱਲ ਰਹੀ ਹੜਤਾਲ ਵੀਰਵਾਰ ਖਤਮ ਹੋ ਗਈ ਹੈ।
ਸੂਬਾ ਪ੍ਰਧਾਨ ਤਜਿੰਦਰ ਸਿੰਘ, ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਤੇ ਵਿੱਤ ਸਕੱਤਰ ਕਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਚੱਢਾ ਵੱਲੋਂ ਤਹਿਸੀਲ ’ਚ ਕਰਮਚਾਰੀਆਂ ਨਾਲ ਕਥਿਤ ਦੁਰਵਿਵਹਾਰ ਕਰਕੇ ਦਫਤਰ ਦੇ ਕੰਮ ’ਚ ਰੁਕਾਵਟ ਪਾਉਣ, ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਰਮਚਾਰੀ ਨੂੰ ਫੋਨ ਕਰਕੇ ਸਰਕਾਰੀ ਦਫਤਰੀ ਰਿਕਾਰਡ ਆਪਣੇ ਦਫਤਰ ਮੰਗਵਾਉਣ ਅਤੇ ਨਾਲ ਹੀ ਕਰਮਚਾਰੀਆਂ ’ਤੇ ਬਗੈਰ ਸਬੂਤਾਂ ਦੇ ਭਿ੍ਰਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਸੋਸ਼ਲ ਮੀਡੀਆ ’ਤੇ ਲਾਈਵ ਕਰਨ ਨਾਲ ਕਰਮਚਾਰੀਆਂ ਦੇ ਸਨਮਾਨ ਨੂੰ ਸੱਟ ਮਾਰੀ ਗਈ ਸੀ। ਇਸ ਕਾਰਨ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬੇ ’ਚ ਕਲਮਛੋੜ ਹੜਤਾਲ ਕੀਤੀ ਗਈ ਸੀ। ਹੜਤਾਲ ਖਤਮ ਹੋਣ ਤੋਂ ਪਹਿਲਾਂ ਵਿਧਾਇਕ ਨੇ ਫੇਸ ਬੁੱਕ ’ਤੇ ਪਾਈ ਪੋਸਟ ’ਚ ਕਿਹਾ-ਮੇਰੀ ਕਿਸੇ ਵੀ ਸਟਾਫ ਮੈਂਬਰ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ ਸੀ। ਫਿਰ ਵੀ ਕਿਸੇ ਨੂੰ ਮੇਰੀ ਕਿਸੇ ਵੀ ਗੱਲ ਤੋਂ ਠੇਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਨੂੰ ਫੀਲ ਕਰਦਾ ਹਾਂ।

LEAVE A REPLY

Please enter your comment!
Please enter your name here