ਰੁਦਰਪ੍ਰਯਾਗ : ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਕੇਦਾਰਨਾਥ ਯਾਤਰਾ ਮਾਰਗ ‘ਤੇ ਗੌਰੀਕੁੰਡ ਵਿਖੇ ਭਾਰੀ ਮੀਂਹ ਕਾਰਨ ਵੀਰਵਾਰ ਰਾਤ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ 4 ਵਿਅਕਤੀ ਮਾਰੇ ਗਏ ਤੇ 9 ਲਾਪਤਾ ਹਨ | ਗੌਰੀਕੁੰਡ ਤੋਂ ਕੁਝ ਮੀਟਰ ਦੂਰ ਦਾਤ ਪੁਲੀਆ ਵਿਖੇ ਅੱਧੀ ਰਾਤ ਨੂੰ ਭਾਰੀ ਮੀਂਹ ਦੌਰਾਨ ਬਰਸਾਤੀ ਨਾਲੇ ‘ਚ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਤਿੰਨ ਦੁਕਾਨਾਂ ਰੁੜ੍ਹ ਗਈਆਂ, ਜਿਸ ਕਾਰਨ ਉਥੇ ਰਹਿਣ ਵਾਲੇ ਲੋਕ ਵੀ ਲਾਪਤਾ ਹੋ ਗਏ | ਲਾਪਤਾ ਹੋ ਣ ਵਾਲਿਆਂ ‘ਚ 3 ਤੋਂ 14 ਸਾਲ ਦੇ ਪੰਜ ਬੱਚੇ ਸ਼ਾਮਲ ਹਨ |





