ਜਲੰਧਰ : ਇੱਥੇ ਡਿਪੂ ਨੰਬਰ ਦੋ ਵਿਚ ਖੜ੍ਹੀਆਂ ਰੋਡਵੇਜ਼ ਦੀਆਂ ਬੱਸਾਂ ਵਿਚ ਸ਼ੁੱਕਰਵਾਰ ਅੱਗ ਲੱਗ ਗਈ | ਪਹਿਲਾਂ ਇਕ ਬੱਸ ਵਿਚ ਅੱਗ ਲੱਗੀ, ਜਿਸਦੀਆਂ ਲਪਟਾਂ ਨੇ ਪਨਬਸ ਦੀ ਬੱਸ ਨੂੰ ਲਪੇਟ ਵਿਚ ਲੈ ਲਿਆ | ਦੋਨੋਂ ਬੱਸਾਂ ਕੰਡਮ ਹੋ ਗਈਆਂ | ਫਾਇਰ ਬਿ੍ਗੇਡ ਨੇ ਅੱਗ ‘ਤੇ ਕਾਬੂ ਪਾਇਆ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਅਸਲੀਅਤ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ | ਵੀਰਵਾਰ-ਸ਼ੁੱਕਰਵਾਰ ਦੀ ਰਾਤ ਅੰਮਿ੍ਤਸਰ ਵਿਚ ਵੀ ਪਨਬੱਸ ਦੀ ਬੱਸ ਅੱਗ ਨਾਲ ਪੂਰੀ ਤਰ੍ਹਾਂ ਸੜ ਗਈ | ਬੱਸ ਰਾਤੀਂ ਢਾਈ ਵਜੇ ਚੰਡੀਗੜ੍ਹ ਤੋਂ ਆਈ ਸੀ | ਮੁਲਾਜ਼ਮਾਂ ਨੇ ਸਵੇਰੇ ਪੰਜ ਵਜੇ ਅੱਗ ਲੱਗੀ ਦੇਖੀ | ਗਨੀਮਤ ਰਹੀ ਕਿ ਅੱਗ ਨੇ ਵਰਕਸ਼ਾਪ ਵਿਚ ਖੜ੍ਹੀਆਂ ਹੋਰ ਬੱਸਾਂ ਨੂੰ ਲਪੇਟ ਵਿਚ ਨਹੀਂ ਲਿਆ |





