ਅਯੁੱਧਿਆ ‘ਚ ਪ੍ਰਾਣ ਪ੍ਰਤਿਸ਼ਠਾ ਜਨਵਰੀ ‘ਚ

0
183

ਅਯੁੱਧਿਆ : ਇੱਥੇ ਰਾਮ ਮੰਦਰ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਗਮ 21, 22 ਤੇ 23 ਜਨਵਰੀ ਨੂੰ ਹੋਵੇਗਾ | ਟਰੱਸਟ ਦੇ ਮੈਂਬਰਾਂ ਨੇ ਕਿਹਾ ਹੈ ਕਿ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਘੱਲਿਆ ਜਾਵੇਗਾ | ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਇ ਨੇ ਦੱਸਿਆ ਕਿ ਮੁੱਖ ਸਮਾਗਮ ਗੈਰ-ਸਿਆਸੀ ਹੋਵੇਗਾ | ਵੱਖ-ਵੱਖ ਪਾਰਟੀਆਂ ਨੂੰ ਵੀ ਸੱਦਿਆ ਜਾਵੇਗਾ, ਜੇ ਉਹ ਆਉਣਾ ਚਾਹੁੰਣ | ਸਟੇਜ ਨਹੀਂ ਲਾਈ ਜਾਵੇਗੀ ਤੇ ਨਾ ਹੀ ਪਬਲਿਕ ਮੀਟਿੰਗ ਹੋਵੇਗੀ | ਟਰੱਸਟ ਦੀ 25 ਹਜ਼ਾਰ ਤੋਂ ਵੱਧ ਹਿੰਦੂ ਸੰਤਾਂ ਨੂੰ ਵੀ ਸੱਦਣ ਦੀ ਯੋਜਨਾ ਹੈ | ਇਸਤੋਂ ਇਲਾਵਾ 10 ਹਜ਼ਾਰ ਵਿਸ਼ੇਸ਼ ਮਹਿਮਾਨ ਵੀ ਸੱਦੇ ਜਾਣਗੇ |

LEAVE A REPLY

Please enter your comment!
Please enter your name here