ਇਮਰਾਨ ਖਾਨ ਨੂੰ ਮਿਲੇ ਸਭ ਤੋਂ ਮਹਿੰਗੇ ਤੋਹਫਿਆਂ ’ਚ ਰੋਲੇਕਸ ਦੀ ਇੱਕ ਗੋਲਡਨ ਘੜੀ ਸੀ। ਇਸ ਦੀ ਕੀਮਤ 8 ਕਰੋੜ 50 ਲੱਖ ਰੁਪਏ ਦੱਸੀ ਗਈ ਸੀ। ਇਸ ਘੜੀ ਨੂੰ ਸਾਊਦੀ ਕਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਅਲ ਸਾਊਦ ਨੇ 18 ਸਤੰਬਰ 2018 ਨੂੰ ਇਮਰਾਨ ਖਾਨ ਨੂੰ ਦਿੱਤਾ ਸੀ। ਇਮਰਾਨ ਨੇ ਇਸ ਘੜੀ ਨੂੰ ਲੈਣ ਲਈ ਪਾਕਿਸਤਾਨੀ ਤੋਸ਼ਾਖਾਨਾ ’ਚ ਸਿਰਫ਼ 1 ਕਰੋੜ 70 ਲੱਖ ਰੁਪਏ ਹੀ ਜਮ੍ਹਾਂ ਕਰਵਾਏ। ਇਹ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਦੇਸ਼ੀ ਤੋਹਫ਼ਾ ਸੀ। ਇਸ ਤੋਂ ਇਲਾਵਾ ਇਹ ਕਿਸੇ ਪ੍ਰਧਾਨ ਮੰਤਰੀ ਵੱਲੋਂ ਖੁਦ ਲਈ ਇਸਤੇਮਾਲ ਕੀਤੇ ਜਾਣ ਵਾਲਾ ਵੀ ਸਭ ਤੋਂ ਮਹਿੰਗਾ ਤੋਹਫ਼ਾ ਹੈ। ਇਸ ਘੜੀ ਨੂੰ ਇਮਰਾਨ ਨੇ ਬਾਅਦ ’ਚ 5 ਕਰੋੜ ਰੁਪਏ ’ਚ ਕਿਸੇ ਨੂੰ ਵੇਚ ਦਿੱਤਾ ਸੀ।


