ਗਿ੍ਰਫ਼ਤਾਰੀ ਤੋਂ ਪਹਿਲਾ ਇਮਰਾਨ ਖਾਨ ਨੇ ਇੱਕ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਉਨ੍ਹਾ ਨੂੰ ਇਸ ਗਿ੍ਰਫ਼ਤਾਰੀ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਸੀ। ਉਨ੍ਹਾ ਕਿਹਾ, ‘ਮੇਰੇ ਪਾਕਿਸਤਾਨੀਓ ਜਦ ਤੱਕ ਇਹ ਵੀਡੀਓ ਤੁਹਾਡੇ ਤੱਕ ਪਹੁੰਚੇਗਾ, ਉਹ ਲੋਕ ਮੈਨੂੰ ਗਿ੍ਰ੍ਰਫ਼ਤਾਰ ਕਰ ਚੁੱਕੇ ਹੋਣਗੇ। ਮੇਰੀ ਤੁਹਾਨੂੰ ਸਿਰਫ਼ ਇੱਕ ਹੀ ਅਪੀਲ ਹੈ ਕਿ ਤੁਸੀਂ ਘਰਾਂ ’ਚ ਚੁੱਪ-ਚਾਪ ਨਹੀਂ ਬੈਠਣਾ। ਮੈਂ ਇਹ ਜੱਦੋ-ਜਹਿਦ ਆਪਣੀ ਜਾਤ ਲਈ ਨਹੀਂ ਕਰ ਰਿਹਾ, ਇਹ ਮੈਂ ਆਪਣੀ ਕੌਮ ਲਈ ਕਰ ਰਿਹਾ ਹਾਂ, ਤੁਹਾਡੇ ਲਈ ਕਰ ਰਿਹਾ ਹਾਂ। ਤੁਹਾਡੇ ਬੱਚਿਆਂ ਦੇ ਭਵਿੱਖ ਲਈ ਕਰ ਰਿਹਾ ਹਾਂ।’ ਵੀਡੀਓ ਸੰਦੇਸ਼ ’ਚ ਇਮਰਾਨ ਨੇ ਕਿਹਾ, ‘ਜੇਕਰ ਤੁਸੀਂ ਆਪਣੇ ਹੱਕਾਂ ਲਈ ਖੜੇ ਨਾ ਹੋਏ ਤਾਂ ਗੁਲਾਮਾਂ ਦੀ ਜ਼ਿੰਦਗੀ ਗੁਜ਼ਾਰੋਗੇ ਅਤੇ ਗੁਲਾਮਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਗੁਲਾਮ ਇਸ ਤਰ੍ਹਾਂ ਹੁੰਦੇ ਹਨ, ਜਿਸ ਤਰ੍ਹਾਂ ਕੀੜੀਆਂ ਜ਼ਮੀਨ ’ਤੇ ਹੁੰਦੀਆਂ ਹਨ।’ ਉਨ੍ਹਾ ਕਿਹਾ ਕਿ ਯਾਦ ਰੱਖੋ ਕਿ ਕੋਈ ਵੀ ਆਜ਼ਾਦੀ ਪਲੇਟ ’ਚ ਰੱਖ ਕੇ ਨਹੀਂ ਦਿੱਤੀ ਜਾਂਦੀ, ਜੰਜ਼ੀਰਾਂ ਨੂੰ ਤੋੜਨਾ ਪੈਂਦਾ ਹੈ।


