ਬੀਜਿੰਗ : ਚੀਨ ਦੀ ਸਾਈਬਰ ਰੈਗੂਲੇਟਰ ਸੰਸਥਾ ਨੇ ਸਿਫਾਰਿਸ਼ ਕੀਤੀ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੋਬਾਇਲ ਫੋਨ ਇਸਤੇਮਾਲ ਕਰਨ ਦੀ ਸਮਾਂ-ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ। ਰੈਗੂਲੇਟਰ ਸੰਸਥਾ ਨੇ 2 ਘੰਟੇ ਦੀ ਲਿਮਟ ਤੈਅ ਕਰਨ ਦਾ ਸੁਝਾਅ ਦਿੱਤਾ ਹੈ। ਸਾਈਬਰ ਸਪੇਸ ਐਡਮਨਿਸਟੇ੍ਰਸ਼ਨ ਆਫ਼ ਚਾਇਨਾ ਦਾ ਕਹਿਣਾ ਹੈ ਕਿ ਦਿਨ ਭਰ ’ਚ ਬੱਚਿਆਂ ਨੂੰ ਦੋ ਘੰਟੇ ਹੀ ਫੋਨ ਇਸਤੇਮਾਲ ਕਰਨ ਦੀ ਇਜਾਜ਼ਤ ਮਿਲੇ, ਇਸ ਨਾਲ ਸਿਹਤ ਠੀਕ ਰਹੇਗੀ ਅਤੇ ਸਮੇਂ ਦੀ ਬਰਬਾਦੀ ਨੂੰ ਵੀ ਰੋਕਿਆ ਜਾ ਸਕਦਾ ਹੈ। ਮੰਨਿਆ ਰਿਹਾ ਹੈ ਕਿ ਇਸ ਤੋਂ ਬਾਅਦ ਸਰਕਾਰ ਕੋਈ ਨਿਯਮ ਬਣਾ ਸਕਦੀ ਹੈ। ਸਿਹਤ ਅਤੇ ਸਿੱਖਿਆ ਦੇ ਲਿਹਾਜ਼ ਨਾਲ ਚਾਹੇ ਹੀ ਇਹ ਫੈਸਲਾ ਬੱਚਿਆਂ ਦੇ ਹਿੱਤ ’ਚ ਹੋਵੇ, ਪਰ ਇੰਟਰਨੈੱਟ ਅਤੇ ਟੈਕ ਕੰਪਨੀਆ ਲਈ ਇਹ ਘਾਟੇ ਦਾ ਸੌਦਾ ਹੈ। ਏਜੰਸੀਆਂ ਦੀ ਸਿਫਾਰਿਸ਼ ਤੋਂ ਬਾਅਦ ਚੀਨ ’ਚ ਟੈਕ ਕੰਪਨੀਆਂ ਨੇ ਸ਼ੇਅਰ ਡਿੱਗਣ ਲੱਗੇ ਹਨ।
ਏਜੰਸੀਆਂ ਨੇ ਸਿਫਾਰਿਸ਼ ਕੀਤੀ ਹੈ ਕਿ ਬੱਚਿਅ ਕੋਲ ਰਾਤ 10 ਤੋਂ ਸਵੇਰੇ 6 ਵਜੇ ਤੱਕ ਫੋਨ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾ ਲਈ ਇਸਤੇਮਾਲ ਦੀ ਲਿਮਟ ਵੀ ਦੋ ਘੰਟੇ ਹੋਵੇ। ਇਸ ਲਿਮਟ ’ਚ ਵੀ ਕੈਟਾਗਰੀ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੇ ਤਹਿਤ 16 ਤੋਂ 18 ਸਾਲ ਦੇ ਲੜਕਿਆਂ ਨੂੰ ਦੋ ਘੰਟੇ ਦੀ ਇਜਾਜ਼ਤ ਦਿੱਤੀ ਜਾਵੇ। 8 ਤੋਂ 16 ਸਾਲ ਦੇ ਬੱਚਿਆਂ ਨੂੰ ਇੱਕ ਘੰਟੇ ਦੀ ਇਜਾਜ਼ਤ ਮਿਲੇ। ਇਸ ਤੋਂ ਵੀ ਛੋਟੇ ਬੱਚਿਆਂ ਨੂੰ ਸਿਰਫ਼ 8 ਮਿੰਟ ਲਈ ਹੀ ਫੋਨ ਇਸਤੇਮਾਲ ਕਰਨ ਲਈ ਦਿੱਤਾ ਜਾਵੇ। ਪਾਲਿਸੀ ਲਾਗੂ ਕਰਨ ਦਾ ਜ਼ਿੰਮਾ ਮਾਤਾ-ਪਿਤਾ ਅਤੇ ਟੈਕ ਕੰਪਨੀਆ ’ਤੇ ਹੋਵੇਗਾ ਕਿ ਉਹ ਬੱਚਿਆਂ ਨੂੰ ਫੋਨ ਘੱਟ ਇਸਤੇਮਾਲ ਕਰਨ ਦੇਣ। ਇਨ੍ਹਾਂ ਸਿਫਾਰਿਸ਼ਾਂ ਨੂੰ ਸਤੰਬਰ ’ਚ ਜਨਤਕ ਕੀਤਾ ਜਾ ਰਿਹਾ ਹੈ, ਪਰ ਉਸ ਤੋਂ ਪਹਿਲਾਂ ਹੀ ਬਾਜ਼ਾਰ ’ਚ ਹਲਚਲ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦਾ ਇਹ ਨਿਯਮ ਇੰਟਰਨੈੱਟ ਕੰਪਨੀਆਂ ਲਈ ਸਿਰਦਰਦ ਹੋ ਸਕਦਾ ਹੈ। ਇਸ ਨਾਲ ਯੂਜ਼ਰ ਦੀ ਗਿਣਤੀ ’ਚ ਗਿਰਾਵਟ ਆਵੇਗੀ।



