ਚੀਨੀ ਜਹਾਜ਼ੀ ਨੂੰ ਬਚਾਇਆ

0
237

ਨਵੀਂ ਦਿੱਲੀ : ਭਾਰਤੀ ਤੱਟ ਰੱਖਿਅਕ ਬਲ ਨੇ ਵੀਰਵਾਰ ਕਿਹਾ ਕਿ ਉਸ ਨੇ ਅਰਬ ਸਾਗਰ ਵਿਚ ਪਨਾਮਾ ਦੇ ਝੰਡੇ ਵਾਲੇ ਜਹਾਜ਼ ਵਿਚ ਸਵਾਰ ਉਸ ਚੀਨੀ ਨਾਗਰਿਕ ਮੈਂਬਰ ਯਿਨ ਵੇਯਾਂਗ ਨੂੰ ਸਫਲਤਾਪੂਰਵਕ ਬਚਾਇਆ, ਜਿਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇਲਾਜ ਦੀ ਲੋੜ ਸੀ। ਤੱਟ ਰੱਖਿਅਕਾਂ ਨੇ ਖਰਾਬ ਮੌਸਮ ਦੇ ਬਾਵਜੂਦ 16 ਅਤੇ 17 ਅਗਸਤ ਦੀ ਦਰਮਿਆਨੀ ਰਾਤ ਨੂੰ ਮੁੰਬਈ ਤੱਟ ਤੋਂ 200 ਕਿਲੋਮੀਟਰ ਦੂਰ ਬਚਾਅ ਮੁਹਿੰਮ ਚਲਾਈ ਸੀ। ਮੁੰਬਈ ਦੇ ਮੈਰੀਟਾਈਮ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੂੰ ਸੂਚਨਾ ਮਿਲੀ ਸੀ ਕਿ ਖੋਜ ਜਹਾਜ਼ ’ਤੇ ਸਵਾਰ ਚਾਲਕ ਦਲ ਦੇ ਮੈਂਬਰ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਨੂੰ ਤੁਰੰਤ ਇਲਾਜ ਦੀ ਲੋੜ ਹੈ। ਇਸ ਤੋਂ ਬਾਅਦ ਚੀਨ ਤੋਂ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਜਹਾਜ਼ ਨਾਲ ਤੁਰੰਤ ਸੰਪਰਕ ਕੀਤਾ ਗਿਆ ਅਤੇ ਦੂਰਸੰਚਾਰ ਰਾਹੀਂ ਜ਼ਰੂਰੀ ਡਾਕਟਰੀ ਸਲਾਹ ਦਿੱਤੀ ਗਈ। ਮਰੀਜ਼ ਨੂੰ ਆਧੁਨਿਕ ਹਲਕੇ ਹੈਲੀਕਾਪਟਰ ਰਾਹੀਂ ਏਅਰਲਿਫਟ ਕੀਤਾ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

LEAVE A REPLY

Please enter your comment!
Please enter your name here