ਵਿਦਿਆਰਥੀ ਹਥਿਆਰ ਸਪਲਾਈ ਗਰੋਹ ਦਾ ਸਰਗਨਾ ਨਿਕਲਿਆ

0
289

ਖੰਨਾ : ਪੁਲਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇਸਦੇ ਪੰਜ ਮੈਂਬਰਾਂ ਨੂੰ ਗਿ੍ਰਫਤਾਰ ਕਰ ਲਿਆ। ਇਨ੍ਹਾਂ ਕੋਲੋਂ ਚਾਰ ਪਿਸਤੌਲ ਬਰਾਮਦ ਹੋਏ। ਮੱਧ ਪ੍ਰਦੇਸ ਦਾ ਇੱਕ ਨੌਜਵਾਨ ਮਾਸਟਰਮਾਈਂਡ ਨਿਕਲਿਆ, ਜੋ ਬੀ ਐਸਸੀ. ਸੈਕੰਡ ਦਾ ਵਿਦਿਆਰਥੀ ਹੈ। ਚਾਰ ਮੁਲਜ਼ਮ ਪੰਜਾਬ ਦੇ ਹਨ। ਪੰਜਾਂ ਦੀ ਉਮਰ 18 ਤੋਂ 20 ਸਾਲ ਹੈ। ਉਹ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੇ ਸੰਪਰਕ ’ਚ ਆਏ ਅਤੇ ਇੱਕ ਹਥਿਆਰ ਸਪਲਾਈ ਕਰਨ ਵਾਲਾ ਗਰੋਹ ਬਣਾਇਆ।
ਐੱਸ ਐੱਸ ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸ ਪੀ (ਇਨਵੈਸਟੀਗੇਸਨ) ਡਾ ਪ੍ਰਗਿਆ ਜੈਨ ਦੀ ਅਗਵਾਈ ਹੇਠ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਗਈ ਸੀ। ਇੱਥੇ ਤਰਨਤਾਰਨ ਦੇ ਪਿੰਡ ਪਿ੍ਰੰਗੜੀ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਅੰਮਿ੍ਰਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਾਸੀ ਦਲਜੀਤ ਸਿੰਘ ਤੇ ਜਸ਼ਨਦੀਪ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ। ਉਹਨਾਂ ਕੋਲੋਂ ਇੱਕ ਨਜਾਇਜ ਪਿਸਤੌਲ ਮਿਲਿਆ ਜੋਕਿ ਬੈਗ ’ਚ ਲੁਕੋਇਆ ਹੋਇਆ ਸੀ। ਇਸ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀ ਐਸ ਪੀ (ਆਈ) ਪਵਨਜੀਤ ਚੌਧਰੀ, ਸੀ ਆਈ ਏ ਸਟਾਫ ਦੇ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ। ਰਿਮਾਂਡ ਦੌਰਾਨ ਇਨ੍ਹਾਂ ਚਾਰਾਂ ਮੁਲਜ਼ਮਾਂ ਕੋਲੋਂ ਅਹਿਮ ਸੁਰਾਗ ਮਿਲੇ। ਉਨ੍ਹਾਂ ਦੱਸਿਆ ਕਿ ਉਹ ਮੱਧ ਪ੍ਰਦੇਸ ਦੇ ਭਿੰਡ ਜ਼ਿਲ੍ਹੇ ਦੇ ਪਿੰਡ ਖੈਰੋਲੀ ਦੇ ਵਸਨੀਕ ਵਪਿੰਦਰ ਸਿੰਘ ਕੋਲੋਂ ਹਥਿਆਰ ਲੈ ਕੇ ਆਏ ਸਨ। ਅਦਾਲਤ ਤੋਂ ਵਪਿੰਦਰ ਸਿੰਘ ਦੇ ਗਿ੍ਰਫਤਾਰੀ ਵਾਰੰਟ ਹਾਸਲ ਕਰਕੇ ਪੁਲਸ ਨੇ ਮੱਧ ਪ੍ਰਦੇਸ ਵਿਖੇ ਛਾਪੇਮਾਰੀ ਕੀਤੀ। ਉਥੇ ਵਪਿੰਦਰ ਨੂੰ ਗਿ੍ਰਫਤਾਰ ਕਰਕੇ 3 ਪਿਸਤੌਲ ਬਰਾਮਦ ਕੀਤੇ ਗਏ। ਮੱਧ ਪ੍ਰਦੇਸ ਦਾ ਰਹਿਣ ਵਾਲਾ ਵਪਿੰਦਰ ਸਿੰਘ ਬੀ ਐਸ ਸੀ ਸੈਕੰਡ ਦਾ ਵਿਦਿਆਰਥੀ ਹੈ ਅਤੇ ਬਾਲਾਜੀ ਕਾਲਜ ਵਿਖੇ ਪੜ੍ਹਦਾ ਹੈ। ਆਪਣੀ ਪੜ੍ਹਾਈ ਦੌਰਾਨ ਉਹ ਆਪਣੇ ਸਾਥੀਆਂ ਦੀ ਮਾੜੀ ਸੰਗਤ ’ਚ ਪੈ ਗਿਆ ਅਤੇ ਹਥਿਆਰਾਂ ਦਾ ਸਪਲਾਇਰ ਬਣ ਗਿਆ। ਪਹਿਲਾਂ ਉਹ ਖੁਦ ਦੂਜਿਆਂ ਦੇ ਕਹਿਣ ’ਤੇ ਹਥਿਆਰ ਸਪਲਾਈ ਕਰਦਾ ਸੀ ਅਤੇ ਹੁਣ ਆਪਣਾ ਗਿਰੋਹ ਖੜ੍ਹਾ ਕਰ ਰਿਹਾ ਸੀ। ਉਹ ਇੰਦੌਰ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦ ਕੇ ਪੰਜਾਬ ’ਚ ਮਹਿੰਗੇ ਭਾਅ ’ਤੇ ਵੇਚਦਾ ਸੀ। ਪੰਜਾਬ ਵਿੱਚ ਰਹਿੰਦੇ ਬਿਕਰਮਜੀਤ ਸਿੰਘ ਦੀ ਸੋਸਲ ਮੀਡੀਆ ਰਾਹੀਂ ਵਪਿੰਦਰ ਸਿੰਘ ਨਾਲ ਜਾਣ-ਪਛਾਣ ਹੋਈ। ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਦੋਵਾਂ ’ਚ ਸੌਦਾ ਹੋਇਆ ਸੀ। ਬਿਕਰਮਜੀਤ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਵਪਿੰਦਰ ਤੋਂ ਹਥਿਆਰ ਲਏ ਅਤੇ ਅੱਗੇ ਪੰਜਾਬ ’ਚ ਸਪਲਾਈ ਕਰਨ ਲੱਗੇ। ਹੈ।

LEAVE A REPLY

Please enter your comment!
Please enter your name here