ਹੜ੍ਹ ਦਾ ਪਾਣੀ ਦੇਖਣ ਗਏ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ

0
205

ਧਾਰੀਵਾਲ (ਮਨਦੀਪ ਸਿੰਘ ਵਿੱਕੀ)
ਬਿਆਸ ਦਰਿਆ ਦੇ ਹੜ੍ਹ ਦਾ ਪਾਣੀ ਦੇਖਣ ਗਏ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡ ਧੀਰੋਵਾਲ ਦੇ ਦੋ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। 14 ਸਾਲਾ ਜਸਕਰਨ ਸਿੰਘ ਕਰਨ ਪੁੱਤਰ ਬਲਦੇਵ ਸਿੰਘ ਅਤੇ 13 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਬੁੱਧਵਾਰ ਸ਼ਾਮ ਸਾਈਕਲ ’ਤੇ ਆਪਣੇ ਘਰੋਂ ਪਿੰਡ ਧੀਰੋਵਾਲ ਦੇ ਨਜ਼ਦੀਕ ਖੇਤਾਂ ਵਿੱਚ ਆਏ ਦਰਿਆ ਬਿਆਸ ਦੇ ਪਾਣੀ ਨੂੰ ਦੇਖਣ ਗਏ ਸਨ। ਦੇਰ ਸ਼ਾਮ ਤੱਕ ਘਰ ਨਾ ਆਏ ਤਾਂ ਪਰਵਾਰਕ ਮੈਂਬਰਾਂ ਨੇ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ। ਵੀਰਵਾਰ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਪਿੰਡ ਧੀਰੋਵਾਲ ਦੇ ਨਜ਼ਦੀਕ ਨੀਵੇਂ ਇਲਾਕੇ ਦੇ ਖੇਤਾਂ ਕਿਨਾਰੇ ਸਾਈਕਲ ਅਤੇ ਬੱਚਿਆਂ ਦੀਆਂ ਚੱਪਲਾਂ ਦਿਖਾਈ ਦਿੱਤੀਆਂ। ਗੋਤਾਖੋਰਾਂ ਨੇ ਖੇਤ ਵਿੱਚ ਖੜ੍ਹੇ ਪਾਣੀ ਵਿੱਚ ਗੋਤਾ ਲਾਇਆ ਤਾਂ ਇਨ੍ਹਾਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ।

LEAVE A REPLY

Please enter your comment!
Please enter your name here