ਰੂਸ ਦਾ ਯੂਕਰੇਨ ’ਤੇ ਮਿਜ਼ਾਇਲ ਹਮਲਾ, 7 ਮੌਤਾਂ, 90 ਜ਼ਖ਼ਮੀ

0
215

ਕੀਵ : ਰੂਸ ਦੇ ਮਿਜ਼ਾਇਲ ਹਮਲੇ ’ਚ ਯੂਕਰੇਨ ਦੇ 7 ਲੋਕਾਂ ਦੀ ਮੌਤ ਹੋ ਗਈ। ਉਥੇ ਹੀ 90 ਲੋਕ ਜ਼ਖ਼ਮੀ ਹੋ ਗਏ। ਰਿਪੋਰਟਾਂ ਮੁਤਾਬਕ ਹਮਲਾ ਯੂਕਰੇਨ ਦੇ ਚੇਨਿਰਹੀਵ ਸ਼ਹਿਰ ’ਤੇ ਸ਼ਨੀਵਾਰ ਹੋਇਆ। ਜ਼ਖ਼ਮੀ ਹੋਏ ਲੋਕਾਂ ’ਚ 12 ਬੱਚੇ ਅਤੇ 10 ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੈਂਸਕੀ ਨੇ ਟੈਲੀਗ੍ਰਾਮ ’ਤੇ ਹਮਲੇ ਸੰਬੰਧੀ ਲਿਖਿਆ, ‘ਰੂਸ ਨੇ ਇੱਕ ਹੋਰ ਦਿਨ ਨੂੰ ਦੁੱਖ ਅਤੇ ਤਕਲੀਫ ’ਚ ਬਦਲ ਦਿੱਤਾ। ਰੂਸ ਦੇ ਹਮਲੇ ’ਚ ਇੱਕ ਪਾਲੀਟੈਕਨੀਕਲ ਯੂਨੀਵਰਸਿਟੀ ਅਤੇ ਇੱਕ ਥੀਏਟਰ ਤਬਾਹ ਹੋਇਆ ਹੈ।’ ਇਹ ਹਮਲਾ ਉਦੋਂ ਹੋਇਆ, ਜਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜੰਗ ਨੂੰ ਲੀਡ ਕਰ ਰਹੇ ਜਨਰਲ ਨਾਲ ਮੁਲਾਕਾਤ ਕੀਤੀ ਸੀ।

LEAVE A REPLY

Please enter your comment!
Please enter your name here