ਗ਼ਦਰੀ ਬਾਬਿਆਂ ਦੇ ਮੇਲੇ ਸੰਬੰਧੀ ਤਿਆਰੀ ਮੀਟਿੰਗ ਇਸ ਵਾਰ ਦਾ ਮੇਲਾ ਕਲਾ ਤੇ ਸੱਭਿਆਚਾਰ ਦੇ ਖੇਤਰ ’ਚ ਨਵਾਂ ਮੁਕਾਮ ਸਿਰਜੇਗਾ

0
219

ਜਲੰਧਰ (ਕੇਸਰ)-ਲੋਕ-ਪੱਖੀ ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਖੇਤਰ ’ਚ ਨਵਾਂ ਮੁਕਾਮ ਸਿਰਜਣ ਦਾ ਯਤਨ ਕਰੇਗਾ ਪਹਿਲੀ ਨਵੰਬਰ ਨੂੰ ਸਿਖ਼ਰਾਂ ਛੂਹਣ ਵਾਲਾ 32ਵਾਂ ਮੇਲਾ ਗ਼ਦਰੀ ਬਾਬਿਆਂ ਦਾ। ਸ਼ਨੀਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਪਰਵਾਰ ਅਤੇ ਗ਼ਦਰੀ ਬਾਬਿਆਂ ਦੇ ਮੇਲੇ ’ਚ ਪ੍ਰਮੁੱਖ ਤੌਰ ’ਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਓਟਣ ਵਾਲੇ ਲੇਖਕਾਂ, ਬੁੱਧੀਜੀਵੀਆਂ, ਸਾਹਿਤ ਅਤੇ ਕਲਾ ਖੇਤਰ ਦੇ ਕਾਮਿਆਂ ਅਤੇ ਉਪਰੰਤ ਕਮੇਟੀ ਦੇ ਸੱਭਿਆਚਾਰਕ ਵਿੰਗ ਦੀਆਂ ਉਪਰੋਥਲੀ ਦੋਵੇਂ ਮੀਟਿੰਗ ’ਚ ਮੇਲੇ ਨੂੰ ਹਰ ਪੱਖੋਂ ਬੁਲੰਦੀਆਂ ’ਤੇ ਪਹੰੁਚਾਉਣ ਲਈ ਵਿਚਾਰਾਂ ਹੋਈਆਂ। ਗ਼ਦਰੀ ਬਾਬਿਆਂ ਦੇ ਮੇਲੇ ਦੀ ਤਜਵੀਜ਼ਤ ਰੂਪ-ਰੇਖਾ ਤਿਆਰ ਕਰਕੇ 26 ਅਗਸਤ ਨੂੰ ਹੋ ਰਹੀ ਬੋਰਡ ਆਫ਼ ਟਰੱਸਟ ਅਤੇ ਜਨਰਲ ਬਾਡੀ ਦੀ ਮੀਟਿੰਗ ’ਚ ਰੱਖਣ ਲਈ ਮੀਟਿੰਗ ਨੇ ਮੁੱਢਲੀਆਂ ਵਿਚਾਰਾਂ ਕਰਕੇ ਐਲਾਨ ਕੀਤਾ ਕਿ ਮੇਲੇ ਨਾਲ ਜੁੜੇ ਪਰਵਾਰ ਲਈ ਅੱਜ ਤੋਂ ਹੀ ਮੇਲਾ ਤਿਆਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਮੀਟਿੰਗ ਦਾ ਆਗਾਜ਼ ਲੋਕਾਂ ਦੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਹਾੜੇ ਅਤੇ ਰੰਗਕਰਮੀ, ਤਰਕਸ਼ੀਲ ਮਾਸਟਰ ਤਰਲੋਚਨ ਸਿੰਘ ਦੇ ਹਿਰਦੇਵੇਦਕ ਵਿਛੋੜੇ ਨੂੰ ਖੜ੍ਹੇ ਹੋ ਕੇ ਉਹਨਾਂ ਦੇ ਮਾਰਗ ਨੂੰ ਰੌਸ਼ਨ ਰੱਖਣ ਦਾ ਅਹਿਦ ਕਰਨ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅੱਜ ਤੋਂ ਹੀ ਮੇਲੇ ਦੀਆਂ ਤਿਆਰੀਆਂ ਦੀ ਜੋਸ਼-ਖਰੋਸ਼ ਨਾਲ ਤਿਆਰੀ ਲਈ ਯਾਦਗਾਰ ਹਾਲ ਕੰਪਲੈਕਸ ਅਤੇ ਇਸ ਦੇ ਜੀ ਟੀ ਰੋਡ ਦੇ ਪਾਸੇ ਨੂੰ ਰੰਗ-ਰੋਗਨ, ਸਾਫ਼ ਕਰਨ ਅਤੇ ਖਿੱਚ ਭਰਪੂਰ ਤਸਵੀਰਾਂ, ਚਿਤਰਕਲਾ ਅਤੇ ਬੁੱਤਾਂ ਆਦਿ ਨਾਲ ਸ਼ਿੰਗਾਰਨ ਦਾ ਕੰਮ ਵਿੱਢਿਆ ਜਾ ਰਿਹਾ ਹੈ। ਉਹਨਾ ਉਚੇਚੇ ਤੌਰ ’ਤੇ ਪੰਜਾਬ ਵਾਸੀਆਂ, ਦੇਸ਼-ਵਿਦੇਸ਼ ਵਸਦੇ ਪੰਜਾਬੀਆਂ ਨੂੰ ਮੇਲੇ ’ਚ ਸ਼ਾਮਲ ਹੋਣ ਅਤੇ ਆਰਥਕ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਫ਼ਿਰਕੂ ਫਾਸ਼ੀ ਦੇਸੀ-ਵਿਦੇਸ਼ੀ ਕਾਰਪੋਰੇਟ ਹੱਲੇ ਖ਼ਿਲਾਫ਼ ਅਤੇ ਹਕੀਕੀ ਲੋਕ ਮੁੱਦਿਆਂ ਦੀ ਪੂਰਤੀ ਲਈ ਲੋਕ-ਸੰਗਰਾਮ ਦੀ ਚੇਤਨਾ ਦਾ ਚਾਨਣ ਕਰਨ ਲਈ ਲੋਕ ਮੁਹਾਵਰੇ ’ਚ ਲੋਕਾਂ ਦੇ ਮਨ-ਮਸਤਕ ’ਤੇ ਦਸਤਕ ਦੇਣ ਦੀਆਂ ਕਲਾ�ਿਤਾਂ ਦਾ ਗੁਲਦਸਤਾ ਬਣੇਗਾ ਮੇਲਾ ਗ਼ਦਰੀ ਬਾਬਿਆਂ ਦਾ। ਉਨ੍ਹਾ ਕਿਹਾ ਕਿ ਮੇਲਾ ਸਫ਼ਲ ਕਰਨ ਲਈ ਸਮੂਹ ਗ਼ਦਰੀ, ਬੱਬਰ ਅਕਾਲੀ, ਦੇਸ਼ ਭਗਤਾਂ ਦੇ ਪਿੰਡਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦਾ ਭਰਵਾਂ ਸਹਿਯੋਗ ਲਿਆ ਜਾਏਗਾ।
ਮੇਲੇ ਦੀ ਰੂਪ-ਰੇਖਾ ਸੰਬੰਧੀ ਮੀਟਿੰਗ ’ਚ ਹਰਦੇਵ ਅਰਸ਼ੀ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਤੇਜਿੰਦਰ ਵਿਰਲੀ, ਡਾ. ਹਰਜੀਤ ਸਿੰਘ, ਡਾ. ਸੈਲੇਸ਼, ਡਾ. ਮੰਗਤ, ਹਰਵਿੰਦਰ ਭੰਡਾਲ, ਹਰਮੇਸ਼ ਮਾਲੜੀ, ਪਰਮਜੀਤ ਕਲਸੀ, ਸਾਹਿਲ, ਵਰੁਣ ਟੰਡਨ, ਕੇਸਰ, ਹਰਭਜਨ, ਭੁਪਿੰਦਰ, ਬਿਮਲਾ, ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਵਿਜੈ ਬੰਬੇਲੀ, ਕੁਲਵੰਤ ਕਾਕਾ, ਨਸੀਬ ਚੰਦ ਬੱਬੀ, ਤਰਲੋਚਨ ਰਾਏਪੁਰੀ ਆਦਿ ਨੇ ਆਪਣੇ ਵਿਚਾਰ ਰੱਖੇ।
ਕੁੱਲ ਮਿਲਾ ਕੇ ਸਭਨਾਂ ਦੀ ਤਜਵੀਜ਼ ਇੱਕ ਸੁਰ ਸੀ ਕਿ ਮੇਲੇ ਵਿੱਚ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਦਿਲ ਟੁੰਬਵੇਂ ਕਲਾਤਮਿਕ ਅੰਦਾਜ਼ ’ਚ ਪੇਸ਼ ਕੀਤੀਆਂ ਜਾਣ। ਜਨਤਕ ਸ਼ਮੂਲੀਅਤ ਵਧਾਉਣ, ਵਿਸ਼ੇਸ਼ ਕਰਕੇ ਨੌਜਵਾਨ, ਬੇਜ਼ਮੀਨੇ, ਸਾਧਨ-ਵਿਹੁਣੇ, ਬੇਰੁਜ਼ਗਾਰ ਲੋਕ ਹਿੱਸਿਆਂ, ਕਿਸਾਨਾਂ ਅਤੇ ਔਰਤਾਂ ਦੀ ਵਿਸ਼ਾਲ ਸ਼ਮੂਲੀਅਤ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਲਾ-�ਿਤਾਂ ਹੋਣ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਅਨੇਕਾਂ ਸਹਿਯੋਗੀ ਹੱਥਾਂ ਦੀ ਲੋੜ ਹੈ, ਕਿਉਂਕਿ ਕਮੇਟੀ ਦੀ ਕੋਈ ਸਥਾਨਕ ਜਥੇਬੰਦਕ ਪਹੁੰਚ ਨਹੀਂ, ਇਸ ਲਈ ਕਮੇਟੀ ਭਰਾਤਰੀ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਪਿੰਡਾਂ ਨੂੰ ਵਿਸ਼ੇਸ਼ ਅਪੀਲ ਕਰਦੀ ਹੈ ਕਿ ਉਹ ਜਨਤਕ ਸ਼ਮੂਲੀਅਤ, ਆਰਥਕ, ਰਾਸ਼ਨ ਅਤੇ ਵਲੰਟੀਅਰ ਸੇਵਾਵਾਂ ਲਈ ਹੱਥ ਵਧਾਉਣ। ਉਹਨਾ ਕਿਹਾ ਕਿ ਕਮੇਟੀ ਸਭਨਾਂ ਆਏ ਸੁਝਾਵਾਂ ਨੂੰ ਗਹੁ ਨਾਲ ਵਿਚਾਰਦਿਆਂ ਮੇਲੇ ਦੀ ਰੂਪ-ਰੇਖਾ ਉਲੀਕੇਗੀ।

LEAVE A REPLY

Please enter your comment!
Please enter your name here