ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

0
231

ਅੰਮਿ੍ਰਤਸਰ : ਬੀਤੀ ਰਾਤ ਕਰੀਬ 12 ਵਜੇ ਗੁੰਨੋਵਾਲ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਸਾਹਮਣੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿ੍ਰਤਕ ਰਾਮਸ਼ਰਨ ਉਰਫ ਬਾਬਾ ਜੰਡਿਆਲਾ ਗੁਰੂ-ਗੁੰਨੋਵਾਲ ਰੋਡ ਦਾ ਰਹਿਣ ਵਾਲਾ ਸੀ। ਉਸ ਦਾ ਬੀਤੀ ਰਾਤ ਕਰੀਬ 12 ਵਜੇ 5-6 ਨਕਾਬਪੋਸ਼ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਿ੍ਰਤਕ ਦੇ ਬੇਟੇ ਗਗਨਦੀਪ ਸਿੰਘ ਨੇ ਦੱਸਿਆ ਦੇਰ ਰਾਤ ਉਸ ਦਾ ਪਿਤਾ ਰਾਮਸ਼ਰਨ ਉਰਫ ਬਾਬਾ ਆਪਣੀ ਕਾਰ ਐੱਚ ਅਰ 02 ਪੀ 2842 ’ਤੇ ਉਸ ਦੀ ਛੋਟੀ ਭੈਣ ਨਾਲ ਘਰ ਆਇਆ। ਉਸ ਨੇ ਦੱਸਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਪਹੁੰਚਿਆ ਤਾਂ ਪਿੰਡ ਗੁੰਨੋਵਾਲ ਵਾਲੇ ਪਾਸਿਓਂ ਦੋ ਮੋਟਰਸਾਈਕਲਾਂ ’ਤੇ ਸਵਾਰ ਪੰਜ-ਛੇ ਅਣਪਛਾਤੇ ਆਏ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਆਉਂਦਿਆਂ ਹੀ ਕਾਰ ਉੱਪਰ ਗੋਲੀਆਂ ਚਲਾ ਦਿੱਤੀਆਂ। ਉਸ ਦੇ ਪਿਤਾ ਦੇ ਕਰੀਬ ਪੰਜ-ਛੇ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋ ਗਿਆ। ਮਿ੍ਰਤਕ ਦੇ ਬੇਟੇ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਉਪਰ ਵੀ ਦੋ ਫਾਇਰ ਕੀਤੇ, ਪਰ ਉਹ ਬਚ ਗਿਆ। ਗੋਲੀਆਂ ਚਲਾਉਣ ਉਪਰੰਤ ਅਣਪਛਾਤੇ ਵੱਖ-ਵੱਖ ਦਿਸ਼ਾਵਾਂ ਵੱਲ ਫਰਾਰ ਹੋ ਗਏ। ਗਗਨਦੀਪ ਨੇ ਦੱਸਿਆ ਉਨ੍ਹਾ ਵੱਲੋਂ ਤੁਰੰਤ ਜ਼ਖਮੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਗਿਆ। ਇਸ ਸੰਬੰਧੀ ਡੀ ਐੱਸ ਪੀ ਜੰਡਿਆਲਾ ਗੁਰੂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here