26.8 C
Jalandhar
Tuesday, August 16, 2022
spot_img

ਬਾਰ੍ਹਵੀਂ ‘ਚ ਪਹਿਲੇ ਤਿੰਨੇ ਸਥਾਨ ਕੁੜੀਆਂ ਦੇ, ਤਿੰਨਾਂ ਦੇ ਇੱਕੋ ਜਿੰਨੇ ਨੰਬਰ

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਮੰਗਲਵਾਰ ਬਾਅਦ ਦੁਪਹਿਰ ਸਵਾ 3 ਵਜੇ ਆਨਲਾਈਨ ਵਿਧੀ ਰਾਹੀਂ +2 ਦਾ ਨਤੀਜਾ ਐਲਾਨਿਆ ਗਿਆ | ਪ੍ਰੀਖਿਆ ਵਿਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਕੁੱਲ ਅੰਕ 500 ‘ਚੋਂ 497 ਅੰਕ ਕਰਕੇ ਪੰਜਾਬ ਭਰ ‘ਚੋਂ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ (ਮਾਨਸਾ) ਦੀ ਅਰਸ਼ਪ੍ਰੀਤ ਕੌਰ ਨੇ 497 ਅੰਕ ਕਰਕੇ ਦੂਜਾ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਜ਼ਿਲ੍ਹਾ ਫਰੀਦਕੋਟ ਦੀ ਕੁਲਵਿੰਦਰ ਕੌਰ ਨੇ 497 ਅੰਕ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਹਾਲਾਂਕਿ ਇਨ੍ਹਾਂ ਤਿੰਨਾਂ ਦੇ ਬਰਾਬਰ ਅੰਕ ਹਨ, ਪਰ ਬੋਰਡ ਮੈਨੇਜਮੈਂਟ ਨੇ ਵਿਦਿਆਰਥਣਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਮੈਰਿਟ ਐਲਾਨੀ ਹੈ | ਚੇਅਰਮੈਨ ਨੇ ਦੱਸਿਆ ਕਿ ਪ੍ਰੀਖਿਆ ਵਿਚ ਕੁੱਲ 3 ਲੱਖ 1 ਹਜ਼ਾਰ 700 ਵਿਦਿਆਰਥੀ ਬੈਠੇ, ਜਿਨ੍ਹਾਂ ‘ਚੋਂ 2 ਲੱਖ 92 ਹਜ਼ਾਰ 530 ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.96 ਫੀਸਦੀ ਬਣਦੀ ਹੈ | 1 ਲੱਖ 37 ਹਜ਼ਾਰ 161 ਕੁੜੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1 ਲੱਖ 34 ਹਜ਼ਾਰ 122 ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.78 ਫੀਸਦੀ ਬਣਦੀ ਹੈ | 2021-22 ਦੌਰਾਨ ਅਪੀਅਰ ਹੋਏ ਪ੍ਰੀਖਿਆਰਥੀਆਂ ਦੇ ਵੇਰਵੇ ਅੰਕਾਂ ਸਮੇਤ 29 ਜੂਨ ਨੂੰ ਸਵੇਰੇ 10 ਵਜੇ ਬੋਰਡ ਦੀ ਵੈੱਬਸਾਈਟ www.pseb.ac.i ਤੇ www.9ndiaresult.com ‘ਤੇ ਉਪਲੱਭਧ ਹੋਣਗੇ | ਪ੍ਰੀਖਿਆਰਥੀ ਆਪਣੇ ਵੇਰਵੇ ਦਰਜ ਕਰਕੇ ਆਪਣੇ ਨਤੀਜੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ |

Related Articles

LEAVE A REPLY

Please enter your comment!
Please enter your name here

Latest Articles