ਭਗਤ ਸਿੰਘ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ : ਮਾਨ

0
3

ਧੂਰੀ (ਮੋਹਿਤ ਗਰਗ,
ਮਨੋਹਰ ਸੱਗੂ, ਬਿੰਨੀ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਆਪਣੇ ਹਲਕੇ ਧੂਰੀ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਤੋਹਫ਼ਾ ਦਿੰਦਿਆਂ 21.65 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਸਬ-ਡਵੀਜ਼ਨਲ ਹਸਪਤਾਲ ਅਤੇ ਜੱਚਾ-ਬੱਚਾ ਸੰਭਾਲ ਕੇਂਦਰ ਦਾ ਉਦਘਾਟਨ ਕੀਤਾ¢ ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾ ਦੀ ਸਰਕਾਰ ਦੀ ਸਭ ਤੋਂ ਮੁੱਖ ਤਰਜੀਹ ਹੈ¢ ਇਹ ਨਵਾਂ ਹਸਪਤਾਲ ਕੇਵਲ ਇੱਕ ਇਮਾਰਤ ਨਹੀਂ, ਸਗੋਂ ਇਲਾਕੇ ਲਈ ਉਮੀਦ ਦੀ ਇੱਕ ਨਵੀਂ ਕਿਰਨ ਹੈ¢ 80 ਬੈੱਡਾਂ ਦੀ ਸਮਰੱਥਾ ਵਾਲੇ ਇਸ ਹਸਪਤਾਲ ਵਿੱਚ 13 ਓ ਪੀ ਡੀ ਕਮਰੇ, ਇੱਕ ਵਿਸ਼ੇਸ਼ ਐਮਰਜੈਂਸੀ ਬਲਾਕ ਅਤੇ 7 ਹਾਈ-ਟੈਕ ਅਪਰੇਸ਼ਨ ਥੀਏਟਰ ਸਥਾਪਤ ਕੀਤੇ ਗਏ ਹਨ¢ਆਧੁਨਿਕ ਲੈਬਾਰਟਰੀਆਂ ਅਤੇ ਮਾਹਰ ਡਾਕਟਰਾਂ ਦੀ ਤਾਇਨਾਤੀ ਨਾਲ ਇਹ ਹਸਪਤਾਲ ਹੁਣ ਧੂਰੀ ਦੀ 58 ਹਜ਼ਾਰ ਤੋਂ ਵੱਧ ਸ਼ਹਿਰੀ ਆਬਾਦੀ ਅਤੇ ਆਲੇ-ਦੁਆਲੇ ਦੇ 70 ਪਿੰਡਾਂ ਲਈ ਵਰਦਾਨ ਸਾਬਤ ਹੋਵੇਗਾ¢ਜੱਚਾ-ਬੱਚਾ ਦੀ ਸਾਂਭ-ਸੰਭਾਲ, ਮੁਫ਼ਤ ਟੈਸਟ ਅਤੇ ਸਰਜਰੀਆਂ ਵਰਗੀਆਂ ਸਾਰੀਆਂ ਸਹੂਲਤਾਂ ਹੁਣ ਲੋਕਾਂ ਨੂੰ ਇੱਕੋ ਛੱਤ ਹੇਠ ਮੁਹੱਈਆ ਹੋਣਗੀਆਂ¢
ਹਸਪਤਾਲ ਦੇ ਉਦਘਾਟਨ ਤੋਂ ਬਾਅਦ ਨਵੀਂ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ‘ਮਹਾਂ ਰੈਲੀ’ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀਆਂ ਨੂੰ ਕਰੜੇ ਹੱਥੀਂ ਲਿਆ¢ਉਨ੍ਹਾ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੇ ਹਮੇਸ਼ਾ ਬਾਬਾ ਨਾਨਕ ਦੀ ‘ਤੇਰਾ-ਤੇਰਾ’ ਵਾਲੀ ਤੱਕੜੀ ਸਮਝ ਕੇ ਵੋਟਾਂ ਪਾਈਆਂ, ਪਰ ਇਹਨਾਂ ਸਿਆਸੀ ਪਰਵਾਰਾਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਣ ਦਾ ਕੋਝਾ ਕੰਮ ਕੀਤਾ¢ਅਕਾਲੀ ਦਲ ਅਤੇ ਕਾਂਗਰਸ ‘ਤੇ ਵਰ੍ਹਦਿਆਂ ਉਨ੍ਹਾ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਸੂਬੇ ਦੇ ਵਿਕਾਸ ਨੂੰ ਪਿੱਛੇ ਧੱਕਿਆ ਅਤੇ ਲੋਕਾਂ ਦਾ ਸ਼ੋਸ਼ਣ ਕੀਤਾ¢ਉਨ੍ਹਾ ਕਿਹਾ ਕਿ ਧੂਰੀ ਵਾਲਿਆਂ ਦਾ ਜ਼ਿੰਦਗੀ ‘ਚ ਹਰ ਸਾਹ ਅਤੇ ਸੱਤ ਜਨਮਾਂ ‘ਚ ਵੀ ਕਰਜ਼ਾ ਨਹੀਂ ਮੋੜ ਸਕਦਾ ਅਤੇ ਜੋ ਧੂਰੀ ਦੀਆਂ ਗਲੀਆਂ ਨੇ ਪਿਆਰ ਦਿੱਤਾ, ਮੇਰਾ ਰੋਮ-ਰੋਮ ਧੂਰੀ ਦਾ ਕਰਜ਼ਾਈ ਹੈ | ਉਹਨਾ ਕਿਹਾ, ‘ਜਿਵੇਂ ਇੱਕ ਲੜਕੀ ਨੂੰ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਆ ਕੇ ਦਿਲੀ ਸਕੂਨ ਮਿਲਦਾ ਹੈ, ਬਿਲਕੁਲ ਉਸੇ ਤਰ੍ਹਾਂ ਮੈਨੂੰ ਧੂਰੀ ਦੀ ਧਰਤੀ ‘ਤੇ ਆ ਕੇ ਮਾਨਸਿਕ ਸ਼ਾਂਤੀ ਤੇ ਖ਼ੁਸ਼ੀ ਮਿਲਦੀ ਹੈ¢ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵਰਗੇ ਵਫ਼ਾਦਾਰ ਆਗੂਆਂ ਨੂੰ ਅਕਾਲੀ ਦਲ ਨੇ ਅਣਗÏਲਿਆ ਕਰਕੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ, ਸਾਡੀ ਸਰਕਾਰ ਨੇ ਉਨ੍ਹਾ ਨੂੰ ਬਣਦਾ ਮਾਣ-ਸਤਿਕਾਰ ਦੇ ਕੇ ਚੇਅਰਮੈਨ ਨਿਯੁਕਤ ਕੀਤਾ ਹੈ |’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ‘ਤੇ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਜੁਮਲੇਬਾਜ਼ਾਂ ਦੀ ਜਮਾਤ ਹੈ¢ ਉਨ੍ਹਾ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਜੇਕਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼ਹੀਦ-ਏ-ਆਜ਼ਮ ਹੁੰਦੇ, ਤਾਂ ਅੱਜ ਭਾਰਤ ਦੀ ਤਸਵੀਰ ਕੁਝ ਹੋਰ ਹੀ ਹੋਣੀ ਸੀ¢ ਉਨ੍ਹਾ ਕਿਸਾਨ ਅੰਦੋਲਨ ਦÏਰਾਨ ਸ਼ਹੀਦ ਹੋਏ 750 ਕਿਸਾਨਾਂ ਦੀ ਸ਼ਹਾਦਤ ਲਈ ਕੇਂਦਰ ਦੀਆਂ ਲੋਕ-ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ¢ਆਪਣੀ ਸਰਕਾਰ ਦੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ 90 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ, ਸਰਕਾਰ ਕੋਲ ਆਪਣਾ ਥਰਮਲ ਪਲਾਂਟ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਮਿਲ ਰਹੀ ਹੈ¢ ਕੋਲੇ ਦੀ ਦਲਾਲੀ ਖਾਣ ਵਾਲਿਆਂ ਦਾ ਦÏਰ ਹੁਣ ਖ਼ਤਮ ਹੋ ਚੁੱਕਾ ਹੈ¢ ਰੂਹ ਨੂੰ ਅਸਲੀ ਸਕੂਨ ਉਦੋਂ ਮਿਲਦਾ ਹੈ, ਜਦੋਂ ਸਾਡੇ ਬਜ਼ੁਰਗ ਆਖਦੇ ਹਨ, ‘ਪੁੱਤ, ਹੁਣ ਰਾਤਾਂ ਨੂੰ ਰੁਲਣਾ ਨਹੀਂ ਪੈਂਦਾ, ਅਸੀਂ ਤਾਂ ਅਫ਼ਸਰਾਂ ਵਾਂਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੀ ਖੇਤ ਜਾਂਦੇ ਹਾਂ |’ ਅਸਲ ਮਾਅਨਿਆਂ ਵਿੱਚ ਪੰਜਾਬ ਹੁਣ ਤਰੱਕੀ ਦੇ ਰਾਹ ‘ਤੇ ਹੈ¢ ਉਨ੍ਹਾ ਕਿਹਾ ਕਿ ਅੱਜ ਪੰਜਾਬ ਵਿੱਚ 600 ਯੂਨਿਟ ਮੁਫ਼ਤ ਬਿਜਲੀ, 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਅਤੇ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾ ਰਿਹਾ ਹੈ¢ਉਨ੍ਹਾ ਅÏਰਤਾਂ ਲਈ ਕੀਤੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਆਮ ਅÏਰਤਾਂ ਨੂੰ 1000 ਰੁਪਏ ਅਤੇ ਐੱਸ ਸੀ. ਵਰਗ ਦੀਆਂ ਅÏਰਤਾਂ ਨੂੰ 1500 ਰੁਪਏ ਦੇਣ ਦਾ ਵੱਡਾ ਫੈਸਲਾ ਲਾਗੂ ਕੀਤਾ ਗਿਆ ਹੈ¢ ਉਨ੍ਹਾ ਕਿਹਾ ਕਿ ਵਿਰੋਧੀਆਂ ਦੀਆਂ ‘ਵਾਰੀਆਂ’ ਹੁਣ ਖ਼ਤਮ ਹੋ ਚੁੱਕੀਆਂ ਹਨ, ਕਿਉਂਕਿ ਹੁਣ ਪੰਜਾਬ ਵਿੱਚ ‘ਲੋਕਾਂ ਦੀ ਸਰਕਾਰ’ ਚੱਲ ਰਹੀ ਹੈ¢ਅੱਜ ਪੰਜਾਬ ‘ਚ ਲੋਕ ਪੱਖੀ ਨੀਤੀਆਂ ਤੋਂ ਲੋਕ ਖੁਸ਼ ਹਨ ਅਤੇ ਨਹਿਰੀ ਪਾਣੀ ਲੋਕਾਂ ਦੇ ਖੇਤਾਂ ‘ਚ ਤੱਕ ਪਹੁੰਚ ਰਿਹਾ ਹੈ ਅਤੇ ਯਕੀਨਨ ਹੀ 2027 ‘ਚ ਅਗਲੀ ਸਰਕਾਰ ‘ਆਪ’ ਦੀ ਹੋਵੇਗੀ¢
ਉਹਨਾ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਕੀਤੀਆਂ ਗਲਤੀਆਂ ਨੂੰ ਠੀਕ ਕਰਨ ਲਈ ‘ਆਪ’ ਨੂੰ ਇੱਕ ਮÏਕਾ ਹੋਰ ਦਿੱਤਾ ਜਾਵੇ | ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਬਹੁਤੀਆਂ ਗਲਤੀਆਂ ਨੂੰ ਅਸੀਂ ਚਾਰ ਸਾਲ ‘ਚ ਠੀਕ ਕੀਤਾ ਹੈ, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ¢ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਜ਼ਿੰਮੇਵਾਰ ਹੈ, ਪਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮÏਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਪੰਜ ਗਾਰੰਟੀਆਂ ‘ਤੇ ਵਿਸ਼ਵਾਸ ਕਰਕੇ ਪੰਜਾਬ ਦੇ ਲੋਕਾਂ ਨੇ ਆਪ ਨੂੰ ਸੱਤਾ ਸੌਂਪੀ | ਸਿਹਤ ਅਤੇ ਪਰਵਾਰ ਭਲਾਈ ਮੰਤਰੀ ਡਾ: ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ¢ ਇਸ ਮÏਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਵਰਿੰਦਰ ਗੋਇਲ, ਵਿਧਾਇਕਾਂ ‘ਚ ਨਰਿੰਦਰ ਕÏਰ ਭਰਾਜ, ਜਮੀਲੂ ਰਹਿਮਾਨ, ਜਸਵੰਤ ਸਿੰਘ ਗੱਜਣਮਾਜਰਾ, ਚੇਤਨ ਸਿੰਘ ਜÏੜੇਮਾਜਰਾ, ਕੁਲਵੰਤ ਸਿੰਘ ਪੰਡੋਰੀ, ਲਾਭ ਸਿੰਘ ਉੱਗੋਕੇ, ਪਿ੍ੰਸੀਪਲ ਬੁੱਧ ਰਾਮ, ਦੇਵ ਮਾਨ ਨਾਭਾ, ਚੇਅਰਮੈਨ ਦਲਬੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਡਾ. ਅਨਵਰ ਭਸÏੜ, ਅਨਿਲ ਮਿੱਤਲ, ਸਾਬਕਾ ਪ੍ਰਧਾਨ ਨਗਰ ਕੌਂਸਲ ਸੰਦੀਪ ਤਾਇਲ, ਨਰੇਸ਼ ਸਿੰਗਲਾ, ਅਮਰਦੀਪ ਸਿੰਘ ਧਾਂਦਰਾ, ਬਲਵਿੰਦਰ ਸਿੰਘ ਬਿੱਲੂ, ਐਡਵੋਕੇਟ ਹੈਪੀ ਗਰਗ, ਪਰਮਿੰਦਰ ਸਿੰਘ ਨੂਰ ਅÏਲਖ, ਹਰਜਿੰਦਰ ਸਿੰਘ ਅਤੇ ਰਣਜੋਧ ਸਿੰਘ ਕਾਂਝਲਾ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ¢