ਨਿਊ ਯਾਰਕ : ਕੈਲੀਫੋਰਨੀਆ ਸ਼ਹਿਰ ’ਚ ਗੁਰਦੁਆਰੇ ਨੂੰ ਸਾੜਨ ਦੀ ਕਥਿਤ ਧਮਕੀ ਦੇਣ ਵਾਲੇ ਬੇਕਰਸਫੀਲਡ ਸਿਟੀ ਕੌਂਸਲ ਦੇ ਸਾਬਕਾ ਸਿੱਖ ਉਮੀਦਵਾਰ ਨੂੰ ਇਸ ਮਹੀਨੇ ਦੇ ਅੰਤ ’ਚ ਮੁੱਢਲੀ ਸੁਣਵਾਈ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। 60 ਸਾਲਾ ਰਾਜਵੀਰ ਸਿੰਘ ਗਿੱਲ ਨੂੰ ਮਾਰਚ ’ਚ ਬੇਕਰਸਫੀਲਡ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਦੇ ਮੈਂਬਰਾਂ ਨੂੰ ਗੋਲੀ ਮਾਰਨ ਅਤੇ ਜਾਇਦਾਦ ਨੂੰ ਸਾੜਨ ਲਈ ਹਮਲਾਵਰਾਂ ਨੂੰ ਸੁਪਾਰੀ ਦੇਣ ਦੀ ਕੋਸ਼ਿਸ਼ ਕਰਨ ਦੇ ਸ਼ੱਕ ’ਚ ਗਿ੍ਰਫਤਾਰ ਕੀਤਾ ਗਿਆ ਸੀ। ਗਿੱਲ, ਜਿਸ ’ਤੇ ਕਈ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ, 31 ਅਗਸਤ ਨੂੰ ਕੇਰਨ ਕਾਊਂਟੀ ਕੋਰਟ ਵਿਚ ਪੇਸ਼ ਹੋ ਸਕਦਾ ਹੈ।


