ਪੁਲਾੜ ਕੇਂਦਰ ਦੀ ਪ੍ਰੀਖਿਆ ’ਚ ਧੋਖਾਧੜੀ, ਦੋ ਗਿ੍ਰਫਤਾਰ

0
302

ਤਿਰੁਅਨੰਤਪੁਰਮ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਵਿਕਰਮ ਸਾਰਾਭਾਈ ਪੁਲਾੜ ਕੇਂਦਰ ’ਚ ਤਕਨੀਕੀ ਸਟਾਫ ਦੀ ਭਰਤੀ ਲਈ ਕਰਵਾਈ ਪ੍ਰੀਖਿਆ ’ਚ ਧੋਖਾਧੜੀ ਕਰਨ ਦੇ ਦੋਸ਼ ’ਚ ਹਰਿਆਣਾ ਦੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਦੋਵੇਂ ਦੋ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਬੈਠੇ ਸਨ ਤੇ ਪ੍ਰਸ਼ਨ ਪੱਤਰ ਦਾ ਜਵਾਬ ਦੇਣ ਲਈ ਗਲਤ ਢੰਗਾਂ ਦੀ ਵਰਤੋਂ ਕਰ ਰਹੇ ਸਨ। ਦੋਵਾਂ ਨੂੰ ਐਤਵਾਰ ਰਾਤ ਨੂੰ ਗਿ੍ਰਫਤਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਇਸ ਘਟਨਾ ਦੇ ਸੰਬੰਧ ਵਿਚ ਹਰਿਆਣਾ ਦੇ ਚਾਰ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗਿ੍ਰਫਤਾਰ ਉਮੀਦਵਾਰਾਂ ਨੇ ਸਵਾਲਾਂ ਦੀ ਫੋਟੋ ਖਿੱਚਣ ਲਈ ਮੋਬਾਈਲ ਫੋਨ ਕੈਮਰਿਆਂ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਬਾਹਰ ਕਿਸੇ ਅਜਿਹੇ ਵਿਅਕਤੀ ਕੋਲ ਭੇਜਿਆ, ਜੋ ਉਨ੍ਹਾਂ ਦੇ ਕੰਨ ’ਚ ਲੱਗੀ ਬਲੂਟੁੱਥ ਡਿਵਾਈਸ ਰਾਹੀਂ ਜਵਾਬ ਦੇ ਰਿਹਾ ਸੀ। ਪੁਲਸ ਨੇ ਦੱਸਿਆ ਕਿ ਦੋਵਾਂ ਨੂੰ ਹਰਿਆਣਾ ਤੋਂ ਬੇਨਾਮੀ ਫੋਨ ਕਾਲ ਰਾਹੀਂ ਮਿਲੀ ਸੂਚਨਾ ਦੇ ਆਧਾਰ ’ਤੇ ਗਿ੍ਰਫਤਾਰ ਕੀਤਾ ਗਿਆ।
ਸਵਾਮੀ ਪ੍ਰਸਾਦ ਮੌਰੀਆ ਵੱਲ ਜੁੱਤੀ ਸੁੱਟੀ
ਲਖਨਊ : ਸਮਾਜਵਾਦੀ ਪਾਰਟੀ ਦੇ ਨੇਤਾ ਸਵਾਮੀ ਪ੍ਰਸਾਦ ਮੌਰੀਆ ’ਤੇ ਸੋਮਵਾਰ ਪਾਰਟੀ ਦੇ ਸਮਾਗਮ ਦੌਰਾਨ ਨੌਜਵਾਨ ਨੇ ਜੁੱਤੀ ਸੁੱਟ ਦਿੱਤੀ। ਜੁੱਤੀ ਨਿਸ਼ਾਨੇ ਤੋਂ ਖੁੰਝ ਗਈ ਅਤੇ ਨੌਜਵਾਨ ਅਕਾਸ਼ ਸੈਣੀ ਨੂੰ ਲੋਕਾਂ ਨੇ ਤੁਰੰਤ ਕਾਬੂ ਕਰ ਲਿਆ। ਉਸ ਨੂੰ ਪੁਲਸ ਹਵਾਲੇ ਕਰਨ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਗਈ।

LEAVE A REPLY

Please enter your comment!
Please enter your name here