ਸੀ ਪੀ ਆਈ ਵਫਦ ਮਨੀਪੁਰ ’ਚ

0
199

ਲੁੁਧਿਆਣਾ (ਐੱਮ ਐੱਸ ਭਾਟੀਆ)-ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੰਸਦ ਮੈਂਬਰ ਤੇ ਕੌਮੀ ਸਕੱਤਰੇਤ ਦੇ ਮੈਂਬਰ ਬਿਨੋਏ ਵਿਸਵਾਮ, ਕੇ. ਨਰਾਇਣ, ਰਾਮ ਕਿ੍ਰਸ਼ਨ ਪਾਂਡਾ ਅਤੇ ਅਸਾਮ ਤੋਂ ਸੀ ਪੀ ਆਈ ਦੀ ਸੀਨੀਅਰ ਮਹਿਲਾ ਆਗੂ ਅਸੋਮੀ ਗੋਗੋਈ ਸੋਮਵਾਰ ਮਨੀਪੁਰ ਦੌਰੇ ’ਤੇ ਪੁੱਜੇ। ਵਫਦ ਰਾਜ ਵਿੱਚ ਭੜਕੀ ਹਿੰਸਾ ਦੇ ਪੀੜਤਾਂ ਨੂੰ ਮਿਲ ਕੇ ਦੁੱਖ ਸਾਂਝਾ ਕਰੇਗਾ। ਵਫਦ 24 ਅਗਸਤ ਤੱਕ ਮਨੀਪੁਰ ਵਿੱਚ ਰਹੇਗਾ। ਘਾਟੀ, ਪਹਾੜੀ ਖੇਤਰਾਂ ਅਤੇ ਰਾਹਤ ਕੈਂਪਾਂ ਦਾ ਦੌਰਾ ਕਰੇਗਾ। ਵਫਦ ਮਨੀਪੁਰ ਦੀ ਰਾਜਪਾਲ ਅਨੁਸੂਈਆ ਉਈਕੀ ਨਾਲ ਵੀ ਮੁਲਾਕਾਤ ਕਰੇਗਾ ਅਤੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਏਗਾ।
ਮਨੀਪੁਰ ਦੀ ਏਕਤਾ ਵਿੱਚ ਸੀ ਪੀ ਆਈ ਆਗੂ ਹਿਜਾਮ ਇਰਾਬੋਟ ਦਾ ਯੋਗਦਾਨ ਬੇਮਿਸਾਲ ਹੈ। ਵਫਦ 23 ਅਗਸਤ ਨੂੰ ਪਾਰਟੀ ਦੇ 75ਵੇਂ ਸਥਾਪਨਾ ਦਿਵਸ ਦੀ ਮੀਟਿੰਗ ਵਿੱਚ ਵੀ ਹਿੱਸਾ ਲਵੇਗਾ।

LEAVE A REPLY

Please enter your comment!
Please enter your name here