ਚੰਦਰਯਾਨ-3 ਦੀ ਲੈਂਡਿੰਗ ਅੱਜ

0
161

ਚੇਨੱਈ : ਇਸਰੋ ਦੇ ਵਿਗਿਆਨੀ ਜਿੱਥੇ ਚੰਦਰਯਾਨ-3 ਸਪੇਸਕ੍ਰਾਫਟ ਦੇ ਚੰਨ ਦੀ ਸਤਹਿ ‘ਤੇ ਬੁੱਧਵਾਰ ਸਾਫਟ ਲੈਂਡਿੰਗ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੇ ਹਨ, ਉਥੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਲੈਂਡਰ ਮਡਿਊਲ ਦੇ ਸਿਹਤ ਮਾਪਦੰਡਾਂ ‘ਚ ਕੁਝ ‘ਗੜਬੜ’ ਹੁੰਦੀ ਹੈ ਤਾਂ ਸਾਫਟ ਲੈਂਡਿੰਗ ਦੇ ਅਮਲ ਨੂੰ 27 ਅਗਸਤ ਲਈ ਮੁਲਤਵੀ ਕੀਤਾ ਜਾ ਸਕਦਾ ਹੈ | ਇਸਰੋ ਨੇ ਚੰਦਰਯਾਨ-3 ਸਪੇਸਕ੍ਰਾਫਟ ਦੀ 23 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 6:04 ਵਜੇ ਸਾਫਟ ਲੈਂਡਿੰਗ ਪਲਾਨ ਕੀਤੀ ਹੋਈ ਹੈ | ਮੂਨ ਮਿਸ਼ਨ 14 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ | ਇਸਰੋ ਪੁਲਾੜ ਐਪਲੀਕੇਸ਼ਨਜ਼ ਸੈਂਟਰ ਦੇ ਡਾਇਰੈਕਟਰ ਨਿਲੇਸ਼ ਦੇਸਾਈ ਨੇ ਕਿਹਾ ਕਿ ਵਿਗਿਆਨੀਆਂ ਦਾ ਸਾਰਾ ਧਿਆਨ ਇਸ ਵੇਲੇ ਸਪੇਸਕ੍ਰਾਫਟ ਦੀ ਚੰਨ ਦੀ ਸਤਹਿ ‘ਤੇ ਰਫਤਾਰ ਨੂੰ ਘਟਾਉਣ ‘ਤੇ ਹੈ |

LEAVE A REPLY

Please enter your comment!
Please enter your name here