ਵਾਸ਼ਿੰਗਟਨ : ਵਰਲਡ ਰੈਸ�ਿਗ ਐਂਟਰਟੇਨਮੈਂਟ ਦੇ ਤਿੰਨ ਵਾਰ ਚੈਂਪੀਅਨ ਅਤੇ ਸਟਾਰ ਰੈਸਲਰ ਬ੍ਰੇ ਵਿਆਟ (36) ਦੀ ਅਚਾਨਕ ਸ਼ੁੱਕਰਵਾਰ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਉਥੇ ਦੇ ਸਮੇਂ ਅਨੁਸਾਰ ਵੀਰਵਾਰ ਸ਼ਾਮ ਅਤੇ ਭਾਰਤੀ ਸਮੇਂ ਅਨੁਸਾਰ ਅੱਧੀ ਰਾਤ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ।
ਇਸ ਤੋਂ ਬਾਅਦ ਉੁਸ ਦੀ ਮੌਤ ਹੋ ਗਈ। ਡਬਲਿਊ ਡਬਲਿਊ ਵੱਲੋਂ ਸ਼ੁੱਕਰਵਾਰ ਸਵੇਰੇ 5 ਵਜੇ ਇਹ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਕੰਪਨੀ ਦੀ ਚੀਫ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਉਸ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਬ੍ਰੇ ਵਿਆਟ 36 ਸਾਲ ਦਾ ਸੀ। ਡਬਲਿਊ ਡਬਲਿਊ ਈ ਭਲਵਾਨ ਦਾ ਅਸਲੀ ਨਾਂਅ ਵਿੰਡਹੈਮ ਰੋਟੁੰਡਾ ਸੀ। ਵਿਅਟ ਇਸ ਸਾਲ ਜਨਵਰੀ ਤੋਂ ਇਨ-ਰਿੰਗ ਐਕਸ਼ਨ ਤੋਂ ਗਾਇਬ ਸੀ।


