ਹਰਿਆਣਾ ਵਿਧਾਨ ਸਭਾ ’ਚ ਨੂੰਹ ਨੇ ਸਹੁਰੇ ਤੋਂ ਸੋਲਰ ਟਿਊਬਵੈੱਲ ਕੁਨੈਕਸ਼ਨ ਲਾਉਣ ਦੀ ਕੀਤੀ ਮੰਗ

0
172

ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਚੰਦਰਯਾਨ-3 ਦੀ ਸਲਫ਼ਤਾ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤੂੰ ਤੂੰ ਮੈਂ ਮੈਂ ਹੋਈ। ਉਥੇ ਹੀ ਦੂਜੇ ਪਾਸੇ ਇੱਕ ਇਸ ਤਰ੍ਹਾਂ ਦਾ ਮੌਕਾ ਵੀ ਆਇਆ, ਜਦ ਵਿਧਾਨਸਭਾ ’ਚ ਬੈਠੇ ਮੰਤਰੀ ਅਤੇ ਵਿਧਾਇਕ ਆਪਣਾ ਹਾਸਾ ਨਹੀਂ ਰੋਕ ਸਕੇ। ਇਹ ਪੂਰਾ ਮਾਮਲਾ ਵਿਧਾਇਕ ਨੈਨਾ ਚੌਟਾਲਾ ਨਾਲ ਜੁੜਿਆ ਹੈ, ਜੋ ਬਾਡੜਾ ਵਿਧਾਨਸਭਾ ਤੋਂ ਵਿਧਾਇਕ ਹਨ। ਨੈਨਾ ਨੇ ਵਿਧਾਨਸਭਾ ’ਚ ਸੋਲਰ ਟਿਊਬਵੱੈਲ ਕੁਨੈਕਸ਼ਨ ਦੀ ਮੰਗ ਨੂੰ ਲੈ ਕੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੂੰ ਕਿਹਾ, ‘ਮੈਂ ਤਾਂ ਤੁਹਾਡੀ ਨੂੰਹ ਹਾਂ, ਇਹ ਤਾਂ ਤੁਹਾਨੂੰ ਕਰਨਾ ਪਵੇਗਾ।’ ਨੈਨਾ ਚੌਟਾਲਾ ਦੀ ਇਹ ਗੱਲ ਸੁਣ ਕੇ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਸਦਨ ’ਚ ਮੌਜੂਦ ਮੰਤਰੀ ਵਿਧਾਇਕ ਹੱਸਣ ਲੱਗੇ।
ਨੈਨਾ ਚੌਟਾਲਾ ਦੀ ਗੱਲ ਸੁਣ ਕੇ ਊਰਜਾ ਮੰਤਰੀ ਰਣਜੀਤ ਚੌਟਾਲਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੇਕਰ ਸੈਂਟੀਮੈਂਟ ਅਤੇ ਫੀ�ਿਗਸ ਦੀ ਗੱਲ ਹੁੰਦੀ ਤਾਂ ਅਸੀਂ ਘਰ ’ਚ ਹੀ ਕਰ ਲੈਂਦੇ। ਇਹ ਸਦਨ ਹੈ, ਸਾਨੂੰ ਆਪਣੀਆਂ ਕੁਝ ਮਰਿਆਦਾਵਾਂ ਦੇ ਨਾਲ ਕਹਿਣਾ ਪਵੇਗਾ, ਜੇਕਰ ਅਸੀਂ ਸੋਲਰ ਟਿਊਬਵੈੱਲ ਕੁਨੈਕਸ਼ਨ ਦੀਆਂ ਅਰਜ਼ੀਆਂ ਲਈ ਵੈਬਸਾਈਟ ਖੋਲ੍ਹਦੇ ਹਾਂ ਤਾਂ ਉਨ੍ਹਾ ਕੁਨੈਕਸ਼ਨ ਤੋਂ ਜ਼ਿਆਦਾ ਅਰਜ਼ੀਆਂ ਆਉਂਦੀਆਂ ਹਨ, ਜੋ ਬਿਜਲੀ ਦੇ ਕੁਨੈਕਸ਼ਨ ਹਨ ਤਾਂ ਸੋਚਿਆ ਜਾ ਸਕਦਾ ਹੈ। ਰਣਜੀਤ ਚੌਟਾਲਾ ਨੇ ਵਿਭਾਗ ਕੋਲ ਆਈਆਂ ਅਰਜ਼ੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾ ਕਿਹਾ, ਸਾਲ ’ਚ ਉਨ੍ਹਾ ਕੋਲ 61 ਹਜ਼ਾਰ 158 ਅਰਜ਼ੀਆਂ ਆਈਆਂ। ਉਸ ’ਚੋਂ ਸੋਲਰ ਟਿਊਬਵੈੱਲ ਕੁਨੈਕਸ਼ਨ ਲਈ 33,180 ਅਰਜ਼ੀਆਂ ਅਤੇ 27000 ਬਿਜਲੀ ਟਿਊਬਵੈੱਲ ਕੁਨੈਕਸ਼ਨ ਦੀ ਮੰਗ ਨੂੰ ਲੈ ਆਏ। ਰਣਜੀਤ ਚੌਟਾਲਾ ਨੇ ਕਿਹਾ ਕਿ ਹਾਲੇ ਪਿਛਲੀਆਂ ਡਿਮਾਂਡਾਂ ਪੂਰੀਆਂ ਕਰਨ ਨੂੰ ਹੀ ਇੱਕ ਸਾਲ ਲੱਗੇਗਾ। ਨੈਨਾ ਚੌਟਾਲਾ ਨੇ ਕਿਹਾ ਕਿ 2018 ਤੱਕ ਜਿੰਨੀਆਂ ਵੀ ਅਰਜ਼ੀਆਂ ਆਈਆਂ ਹਨ, ਤੁਸੀਂ ਉਨ੍ਹਾ ਨੂੰ ਪੂਰਾ ਕਰ ਦਿਓ। ਇਸ ਤੋਂ ਬਾਅਦ ਰਣਜੀਤ ਚੌਟਾਲਾ ਨੇ ਕਿਹਾ ਕਿ ਤੁਸੀਂ ਪੇਪਰ ਭਿਗਵਾ ਦਿਓ, ਸਾਡੇ ਪੈਰਾਮੀਟਰ ਦੇ ਹਿਸਾਬ ਨਾਲ ਸਭ ਕੁਝ ਸਹੀ ਹੋਇਆ ਤਾਂ ਵਿਚਾਰ ਕਰਾਂਗੇ।

LEAVE A REPLY

Please enter your comment!
Please enter your name here