ਚੰਦਰਯਾਨ-3 ਲੈਂਡਰ ਚੰਦ ’ਤੇ ਜਿਸ ਥਾਂ ਉੱਤਰਿਆ, ਉਸ ਦਾ ਨਾਂਅ ਸ਼ਿਵ ਸ਼ਕਤੀ ਪੁਆਇੰਟ ਰੱਖਿਆ ਜਾਵੇਗਾ : ਮੋਦੀ

0
174

ਬੰਗਲੌਰ : ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੂੰ ਮਿਲਣ ਲਈ ਸਿੱਧੇ ਬੰਗਲੌਰ ਪਹੁੰਚੇ। ਉਨ੍ਹਾ ਐਲਾਨ ਕੀਤਾ ਕਿ ਜਿਸ ਥਾਂ ’ਤੇ ਚੰਦਰਯਾਨ-3 ਲੈਂਡਰ ਚੰਦ ਦੀ ਸਤ੍ਹਾ ’ਤੇ ਉਤਰਿਆ ਹੈ, ਉਸ ਦਾ ਨਾਂਅ ‘ਸ਼ਿਵ-ਸ਼ਕਤੀ ਪੁਆਇੰਟ’ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਇਤਿਹਾਸ ’ਚ ‘ਅਸਾਧਾਰਨ ਪਲ’ ਕਰਾਰ ਦਿੱਤਾ ਅਤੇ ਕਿਹਾ ਕਿ ਚੰਦਰਯਾਨ-2 ਨੇ 2019 ’ਚ ਨਿਸ਼ਾਨ ਛੱਡੇ ਸਨ, ਜਿਸ ਨੂੰ ‘ਤਿਰੰਗਾ ਪੁਆਇੰਟ’ ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਦਿਨ ਚੰਦਰਯਾਨ-3 ਚੰਦ ’ਤੇ ਉਤਰਿਆ ਸੀ, 23 ਅਗਸਤ, ਹੁਣ ਇਸ ਦਿਨ ਨੂੰ ਹਰ ਸਾਲ ‘ਰਾਸ਼ਟਰੀ ਪੁਲਾੜ ਦਿਵਸ’ ਵਜੋਂ ਮਨਾਇਆ ਜਾਵੇਗਾ।

LEAVE A REPLY

Please enter your comment!
Please enter your name here