ਪੰਜਾਬ ’ਵਰਸਿਟੀ ’ਚ ਵਿਦਿਆਰਥੀ ਸੰਘ ਚੋਣਾਂ 6 ਸਤੰਬਰ ਨੂੰ

0
259

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਸੰਘ ਚੋਣਾਂ 6 ਸਤੰਬਰ ਨੂੰ ਹੋਣਗੀਆਂ। ਇਸ ਦਾ ਐਲਾਨ ਡਿਪਾਰਟਮੈਂਟ ਆਫ਼ ਸਟੂਡੈਂਟ ਵੈੱਲਫੇਅਰ ਜਤਿੰਦਰ ਗਰੋਵਰ ਨੇ ਕੀਤਾ। 31 ਅਗਸਤ ਸਵੇਰੇ 9.30 ਤੋਂ 10.30 ਵਜੇ ਤੱਕ ਨਾਮਜ਼ਦਗੀ ਕੀਤੀ ਜਾਵੇਗੀ। ਉਸ ਤੋਂ ਬਾਅਦ ਦੁਪਹਿਰ 12 ਵਜੇ ਨੋਟਿਸ ਬੋਰਡ ’ਤੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ। 1 ਸਤੰਬਰ ਨੂੰ 12 ਵਜੇ ਨਾਂਅ ਵਾਪਸ ਲੈ ਸਕਦੇ ਹੋ। ਉਸ ਤੋਂ ਬਾਅਦ ਦੁਪਹਿਰ 2.30 ਵਜੇ ਸਾਰੇ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਕੀਤੀ ਜਾਵੇਗੀ। 6 ਸਤੰਬਰ ਨੂੰ 12.00 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਚੋਣਾਂ ਦੌਰਾਨ ਕੋਈ ਵੀ ਪਿ੍ਰੰਟ ਮਟੀਰੀਅਲ ਦੀ ਇਜਾਜ਼ਤ ਨਹੀਂ। ਐੱਸ ਐੱਸ ਪੀ ਚੰਡੀਗੜ੍ਹ ਕੰਵਰਦੀਪ ਕੌਰ ਨੇ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਵਿਵਸਥਾ ਦਾ ਭਰੋਸਾ ਦਿੱਤਾ। ਯੂਨੀਵਰਸਿਟੀ ਅੰਦਰ ਇਸ ਸਮੇਂ ਕਾਂਗਰਸ ਦਾ ਐੱਨ ਐੱਸ ਯੂ ਆਈ, ਭਾਜਪਾ ਦਾ ਏ ਬੀ ਵੀ ਪੀ, ਅਕਾਲੀ ਦਲ ਦਾ ਐੱਸ ਓ ਆਈ ਅਤੇ ਆਮ ਆਦਮੀ ਪਾਰਟੀ ਦਾ ਸੀ ਵਾਈ ਐੱਸ ਐੱਸ ਦਲ ਸਰਗਰਮ ਹੈ। ਇਸ ਤੋਂ ਇਲਾਵਾ ਹੋਰ ਦਲ ਵੀ ਮੈਦਾਨ ’ਚ ਹਨ।

LEAVE A REPLY

Please enter your comment!
Please enter your name here