ਨਵਾਜ਼ ਸ਼ਰੀਫ ਅਕਤੂਬਰ ’ਚ ਪਾਕਿਸਤਾਨ ਆਉਣਗੇ!

0
264

ਲੰਡਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਮੁੱਖ ਨਵਾਜ਼ ਸ਼ਰੀਫ਼ ਅਕਤੂਬਰ ’ਚ ਪਾਕਿਸਤਾਨ ਵਾਪਸ ਆਉਣਗੇ। ਇਸ ਗੱਲ ਦੀ ਜਾਣਕਾਰੀ ਨਵਾਜ਼ ਸ਼ਰੀਫ਼ ਦੇ ਭਰਾ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਲੰਡਨ ’ਚ ਹੋਈ ਇੱਕ ਮੀਟਿੰਗ ਤੋਂ ਬਾਅਦ ਦਿੱਤੀ। ਸ਼ਾਹਬਾਜ਼ ਸ਼ਰੀਫ਼ ਕੇਅਰਟੇਕਰ ਪ੍ਰਧਾਨ ਮੰਤਰੀ ਨੂੰ ਅਹੁਦਾ ਸੌਂਪਣ ਬਾਅਦ ਪਿਛਲੇ ਐਤਵਾਰ ਲੰਡਨ ਪਹੁੰਚੇ ਸਨ। ਇੱਥੇ ਉਨ੍ਹਾ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ। ਸ਼ਾਹਬਾਜ਼ ਨੇ ਦੱਸਿਆ ਕਿ ਨਵਾਜ਼ ਸ਼ਰੀਫ਼ ਅਕਤੂਬਰ ’ਚ ਪਾਕਿਸਤਾਨ ਵਾਪਸ ਆਉਣਗੇ ਅਤੇ ਚੋਣ ਪ੍ਰਚਾਰ ਦਾ ਜ਼ਿੰਮਾ ਸੰਭਾਲਣਗੇ। ਹਾਲਾਂਕਿ, ਉਹ ਕਿਹੜੀ ਤਰੀਕ ਨੂੰ ਆਉਣਗੇ, ਇਸ ਨੂੰ ਲੈ ਕੇ ਉਨ੍ਹਾ ਕੋਈ ਜਾਣਕਾਰੀ ਨਹੀਂ ਦਿੱਤੀ।

LEAVE A REPLY

Please enter your comment!
Please enter your name here