ਜੀ-20 ਸੰਮੇਲਨ : ਕਿਸ ਨੇਤਾ ਦਾ ਕਿੰਨਾ ਵੱਡਾ ਕਾਫ਼ਲਾ

0
198

ਨਵੀਂ ਦਿੱਲੀ : ਜੀ-20 ਸਿਖਰ ਸੰਮੇਲਨ ਲਈ 19 ਦੇਸ਼ਾਂ, ਯੂਰਪੀ ਸੰਘ ਅਤੇ ਕਈ ਹੋਰ ਅੰਤਰਰਾਸ਼ਟਰੀ ਸੰਗਠਨਾਂ ਦੇ ਰਾਸ਼ਟਰ ਪ੍ਰਧਾਨ 7 ਸਤੰਬਰ ਨੂੰ ਨਵੀਂ ਦਿੱਲੀ ਆ ਰਹੇ ਹਨ। ਇਸ ’ਚ ਮਹਿਮਾਨਾਂ ਦੀਆਂ ਸੁਵਿਧਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਦਿੱਲੀ ’ਚ 8 ਤੋਂ 10 ਸਤੰਬਰ ਤੱਕ ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ, ਨਾਲ ਹੀ ਟ੍ਰੈਫਿਕ ਵੀ ਤਬਦੀਲ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆ ਇਸ ਸਵਾਲ ਨਾਲ ਵੀ ਦੋ-ਚਾਰ ਹੋ ਰਹੀਆਂ ਹਨ ਕਿ ਹਰੇਕ ਮਹਿਮਾਨ ਦੇਸ਼ ਲਈ ਕਾਰਕੇਡ ਦੇ ਹਿੱਸੇ ਦੇ ਰੂਪ ’ਚ ਕਿੰਨੇ ਵਾਹਨ ਹੋ ਸਕਦੇ ਹਨ? ਇੱਕ ਰਿਪੋਰਟ ਮੁਤਾਬਕ ਜਿੱਥੇ ਅਮਰੀਕਾ ਨੇ ਆਪਣੀ 75-80 ਗੱਡੀਆਂ ਲਿਆਉਣ ਦਾ ਪ੍ਰਸਤਾਵ ਰੱਖਿਆ ਸੀ, ਉਥੇ ਹੀ ਚੀਨ ਨੇ ਕਿਹਾ ਕਿ ਉਹ 46 ਗੱਡੀਆਂ ਲਿਆਵੇਗਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇਸ਼ਾਂ ਤੋਂ ਇਲਾਵਾ ਤੁਰਕੀ, ਸੰਯੁਕਤ ਅਰਬ ਅਮੀਰਾਤ, ਯੂਰਪੀ ਸੰਘ ਅਤੇ ਫਰਾਂਸ ਦੇ ਪ੍ਰਤੀਨਿਧੀ ਆਪਣੀਆਂ ਕਾਰਾਂ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਕਾਰਾਂ ਦੇ ਕਾਫਲਿਆਂ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਨੂੰ ਧਿਆਨ ’ਚ ਰੱਖਦੇ ਹੋਏ ਦਿੱਲੀ ਪੁਲਸ ਨੇ ਪ੍ਰਸਤਾਵ ਦਿੱਤਾ ਹੈ ਕਿ ਅਮਰੀਕਾ ਅਤੇ ਚੀਨ ਵਾਹਨਾਂ ਦੀ ਗਿਣਤੀ ’ਚ ਕਟੌਤੀ ਕਰੇ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਮਹਿਮਾਨ ਦੇਸ਼ਾਂ ਨੂੰ ਇਸ ਦੀ ਸੂਚਨਾ ਦਿੱਤੀ। ਕਿਹਾ ਜਾ ਰਿਹਾ ਹੈ ਕਿ ਕਈ ਰਾਊਂਡ ਦੀ ਗੱਲਬਾਤ ਤੋਂ ਅਮਰੀਕਾ 60 ਵਾਹਨਾਂ ’ਤੇ ਸਹਿਮਤ ਹੋਇਆ, ਜਦਕਿ ਚੀਨ ਦੇ ਨਾਲ ਚਰਚਾ ਹਾਲੇ ਵੀ ਜਾਰੀ ਹੈ।
ਦਿੱਲੀ ਪੁਲਸ ਦੇ ਪ੍ਰਤੀਨਿਧ ਨੇ ਮੀਟਿੰਗ ’ਚ ਦੱਸਿਆ ਕਿ ਉਨ੍ਹਾ ਸੁਰੱਖਿਆ ਦੇ ਨਾਲ-ਨਾਲ ਆਵਾਜ਼ਾਈ ਦੀਆਂ ਸਾਰੀਆਂ ਵਿਵਸਥਾਵਾਂ ਕੀਤੀਆਂ ਹਨ, ਪਰ ਦੇਸ਼ਾਂ ਨੂੰ ਕਾਰਾਂ ਦੀ ਗਿਣਤੀ ’ਚ ਕਟੌਤੀ ਕਰਨੀ ਚਾਹੀਦੀ ਹੈ। ਅਮਰੀਕਾ ਨੂੰ 75-80 ਵਾਹਨਾਂ ’ਚੋਂ 25 ਅਤੇ ਚੀਨ ਨੂੰ ਲਗਭਗ 20 ਵਾਹਨ ਘੱਟ ਕਰਨੇ ਚਾਹੀਦੇ ਹਨ।

LEAVE A REPLY

Please enter your comment!
Please enter your name here