ਰਿਪਬਲਿਕਨ ਪਾਰਟੀ ’ਚ ਟਰੰਪ ਤੋਂ ਬਾਅਦ ਰਾਮਾਸਵਾਮੀ ਪਹਿਲੀ ਪਸੰਦ

0
178

ਨਿਊ ਯਾਰਕ : ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਰਿਪਬਲਿਕਨ ਪਾਰਟੀ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤੀ ਵਿਵੇਕ ਗਣਪਤੀ ਰਾਮਾਸਵਾਮੀ (38) ਸਖ਼ਤ ਟੱਕਰ ਦੇ ਰਹੇ ਰਹੇ ਹਨ।
ਪਾਰਟੀ ’ਚ ਉਮੀਦਵਾਰੀ ਦੀ ਦੌੜ ’ਚ ਦੂਜੇ ਨੰਬਰ ’ਤੇ ਚੱਲ ਰਹੇ ਰਾਮਸਵਾਮੀ ਪਹਿਲੇ ਹਿੰਦੂ ਉਮੀਦਵਾਰ ਹਨ। ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਵਿਵੇਕ ਰਾਮਾਸਵਾਮੀ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਮਜ਼ਬੂਤ ਸੰਬੰਧ ਅਮਰੀਕਾ ਨੂੰ ਚੀਨ ਤੋਂ ਆਰਥਕ ‘ਆਜ਼ਾਦੀ’ ਦਾ ਐਲਾਨ ਕਰਨ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾ ਅੰਡੇਮਾਨ ਸਾਗਰ ’ਚ ਸੈਨਿਕ ਸੰਬੰਧਾਂ ਸਮੇਤ ਭਾਰਤ ਨਾਲ ਮਜਬੂਤ ਰਾਜਨੀਤਕ ਸੰਬੰਧਾਂ ਦੀ ਵਕਾਲਤ ਕੀਤੀ। ਜ਼ਿਕਰਯੋਗ ਹੈ ਕਿ ਰਾਮਾਸਵਾਮੀ (38) ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ’ਚ ਸ਼ਾਮਲ ਰਿਪਬਲਿਕਨ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਦਾਅਵੇਦਾਰ ਹਨ।

LEAVE A REPLY

Please enter your comment!
Please enter your name here