ਸਾਲਲਾਹ (ਓਮਾਨ) : ਭਾਰਤ ਨੇ ਸ਼ਨੀਵਾਰ ਸੈਮੀਫਾਈਨਲ ’ਚ ਮਲੇਸ਼ੀਆ ਨੂੰ 10-4 ਨਾਲ ਹਰਾ ਕੇ ਸ਼ੁਰੂਆਤੀ ਪੁਰਸ਼ ਹਾਕੀ ਫਾਈਵ ਏਸ਼ੀਆ ਕੱਪ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ, ਜਿਸ ’ਚ ਉਸ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਪਾਕਿਸਤਾਨ ਨੇ ਪਹਿਲੇ ਸੈਮੀਫਾਈਨਲ ’ਚ ਓਮਾਨ ਨੂੰ 7-3 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਭਾਰਤ ਨੂੰ ਟੂਰਨਾਮੈਂਟ ਦੇ ਇਲੀਟ ਪੂਲ ਪੜਾਅ ਦੇ ਮੈਚ ’ਚ ਪਾਕਿਸਤਾਨ ਤੋਂ 4-5 ਨਾਲ ਹਾਰ ਝੱਲਣੀ ਪਈ ਸੀ। ਭਾਰਤ ਵੱਲੋਂ ਸੈਮੀਫਾਈਨਲ ’ਚ ਮੁਹੰਮਦ ਰਾਹੀਲ (ਨੌਵੇਂ, 16ਵੇਂ, 24ਵੇਂ, 28ਵੇਂ ਮਿੰਟ), ਮਨਿੰਦਰ ਸਿੰਘ (ਦੂਜੇ ਮਿੰਟ), ਪਵਨ ਰਾਜਭਰ (13ਵੇਂ ਮਿੰਟ), ਸੁਖਵਿੰਦਰ (21ਵੇਂ ਮਿੰਟ), ਦਿਪਸਨ ਟਿਰਕੀ (22ਵੇਂ ਮਿੰਟ), ਜੁਗਰਾਜ ਸਿੰਘ (23ਵੇਂ ਮਿੰਟ) ਮਿੰਟ) ਅਤੇ ਗੁਰਜੋਤ ਸਿੰਘ (29ਵੇਂ ਮਿੰਟ) ਨੇ ਗੋਲ ਕੀਤੇ। ਮਲੇਸ਼ੀਆ ਲਈ ਕਪਤਾਨ ਇਸਮਾਈਲ ਆਸੀਆ ਅਬੂ (ਚੌਥੇ ਮਿੰਟ), ਅਕਹਿਮੁੱਲਾ ਅਨਵਰ (ਸੱਤਵੇਂ, 19ਵੇਂ ਮਿੰਟ), ਮੁਹੰਮਦ ਦੀਨ (19ਵੇਂ ਮਿੰਟ) ਨੇ ਗੋਲ ਕੀਤੇ। ਇਸ ਜਿੱਤ ਨੇ 2024 ਹਾਕੀ ਫਾਈਵ ਵਿਸ਼ਵ ਕੱਪ ’ਚ ਭਾਰਤ ਦੀ ਜਗ੍ਹਾ ਵੀ ਪੱਕੀ ਕਰ ਦਿੱਤੀ ਹੈ।




