ਜਹਾਜ਼ ’ਚ ਸਿਗਰਟ ਪੀਣ ਵਾਲਾ ਗਿ੍ਰਫਤਾਰ

0
182

ਨਵੀਂ ਦਿੱਲੀ : ਦੁਬਈ ਤੋਂ ਕੋਲਕਾਤਾ ਆ ਰਹੀ ਇੰਡੀਗੋ ਦੀ ਉਡਾਨ ਦੇ ਵਾਸ਼ਰੂਮ ’ਚ ਸਿਗਰਟ ਪੀਣ ਦੇ ਦੋਸ਼ ’ਚ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੁਵਮ ਸ਼ੁਕਲਾ ਵਾਸ਼ਰੂਮ ’ਚ ਦਾਖਲ ਹੋਇਆ ਅਤੇ ਉਥੇ ਸਿਗਰਟ ਪੀਣ ਲੱਗ ਪਿਆ। ਅਮਲੇ ਦੇ ਮੈਂਬਰ ਅਤੇ ਸਹਿ ਯਾਤਰੀ ਨੇ ਵੀ ਉਸ ਨੂੰ ਦੇਖਿਆ ਅਤੇ ਜਹਾਜ਼ ਦੇ ਪਾਇਲਟ ਨੂੰ ਤੁਰੰਤ ਸੂਚਿਤ ਕੀਤਾ। ਫਲਾਈਟ ਅਧਿਕਾਰੀ ਨੇ ਤੁਰੰਤ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਤੇ ਜਹਾਜ਼ ਉਤਰਦਿਆਂ ਹੀ ਯਾਤਰੀ ਨੂੰ ਗਿ੍ਰਫਤਾਰ ਕਰ ਲਿਆ।

LEAVE A REPLY

Please enter your comment!
Please enter your name here