ਆਦਿਤਿਆ ਐੱਲ-1 ਲਾਂਚ

0
247

ੈਂਗਲੁਰੂ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਸ਼ਨੀਵਾਰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਤਹਿਤ ‘ਆਦਿਤਿਆ ਐੱਲ-1’ ਪੁਲਾੜ ਵਾਹਨ ਨੂੰ ਲਾਂਚ ਕਰ ਦਿੱਤਾ। ਇਸ ਦੌਰਾਨ ਆਦਿਤਿਆ ਐੱਲ-1 ਵਾਹਨ ਪੀ ਐੱਸ ਐੱਲ ਵੀ ਰਾਕੇਟ ਤੋਂ ਸਫਲਤਾਪੂਰਵਕ ਵੱਖ ਹੋ ਗਿਆ। ਆਦਿਤਿਆ ਐੱਲ-1 ਭਾਰਤ ਦਾ ਪਹਿਲਾ, ਜਦਕਿ ਦੁਨੀਆ ਦਾ 23ਵਾਂ ਸੌਰ ਮਿਸ਼ਨ ਹੈ। ਹਾਲਾਂਕਿ ਇਹ ਬਾਕੀ ਵਿਸ਼ਵ ਮਿਸ਼ਨਾਂ ਤੋਂ ਕਾਫ਼ੀ ਵੱਖਰਾ ਹੈ। ‘ਆਦਿਤਿਆ ਐੱਲ-1’ ਸੂਰਜੀ ਪ੍ਰਣਾਲੀ ਦੇ ਰਿਮੋਟ ਨਿਰੀਖਣਾਂ ਲਈ ਅਤੇ ਧਰਤੀ ਤੋਂ 15 ਲੱਖ ਕਿਲੋਮੀਟਰ ਦੀ ਦੂਰੀ ’ਤੇ ‘ਐੱਲ-1’ (ਸੂਰਜ-ਧਰਤੀ ਲੈਗਰੇਂਜੀਅਨ ਪੁਆਇੰਟ) ’ਤੇ ਸੂਰਜੀ ਹਵਾ ਦੇ ਅਸਲ ਨਿਰੀਖਣ ਕਰਨ ਲਈ ਤਿਆਰ ਕੀਤਾ ਗਿਆ ਹੈ। ‘ਆਦਿਤਿਆ ਐੱਲ-1’ ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਵਾਹਨ ਹੋਵੇਗਾ, ਇਸ ਨੂੰ ਇਸਰੋ ਦੇ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ ਐੱਸ ਐੱਲ ਵੀ) ਰਾਹੀਂ ਸ਼ਨੀਵਾਰ ਸਵੇਰੇ 11.50 ਵਜੇ ਸ੍ਰੀਹਰੀਕੋਟਾ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ। ਆਦਿਤਿਆ ਐੱਲ-1 ਹਰ ਦਿਨ ਉਥੋਂ ਸੂਰਜ ਦੀਆ 1440 ਤਸਵੀਰਾਂ ਭੇਜੇਗਾ।
ਇਸਰੋ ਆਪਣੇ ਸੂਰਜ ਮਿਸ਼ਨ ਰਾਹੀਂ ਸੂਰਜ ਦੀ ਗਤੀਸ਼ੀਲਤਾ ਦਾ ਅਧਿਐਨ ਕਰੇਗਾ। ਆਦਿਤਿਆ ਐੱਲ-1 ਸੂਰਜ ਦੀ ਕਣ ਗਤੀਸ਼ੀਲਤਾ ਦਾ ਅਧਿਐਨ ਕਰਨ ਲਈ ਡੇਟਾ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਉਹ ਇਨ-ਸੀਟੂ ਕਣ ਅਤੇ ਪਲਾਜ਼ਮਾ ਵਾਤਾਵਰਣ ਦਾ ਅਧਿਐਨ ਕਰੇਗਾ। ਇਹ ਸੂਰਜ ਦੇ ਵਾਯੂਮੰਡਲ ਦੇ ਸਭ ਤੋਂ ਬਾਹਰੀ ਹਿੱਸੇ ਦੀ ਰਚਨਾ, ਤਾਪਮਾਨ ਪ੍ਰਕਿਰਿਆਵਾਂ, ਸੂਰਜੀ ਤੂਫਾਨਾਂ ਦੀ ਉਤਪਤੀ, ਕੋਰੋਨਲ ਲੂਪ ਪਲਾਜ਼ਮਾ ਦੀ ਰਚਨਾ ਆਦਿ ਦੀ ਜਾਂਚ ਕਰੇਗਾ।

LEAVE A REPLY

Please enter your comment!
Please enter your name here