ਮੋਦੀ ਸਰਕਾਰ ਨੇ ਫੌਜ ਦੇ ਸਨਮਾਨ ਨੂੰ ਪਹੁੰਚਾਈ ਠੇਸ : ਅਰਸ਼ੀ

0
320

ਮਾਨਸਾ, (ਆਤਮਾ ਸਿੰਘ ਪਮਾਰ)-‘ਪਿਛਲੇ ਦਿਨੀਂ 19 ਸਾਲਾ ਅਗਨੀਵੀਰ ਸਕੀਮ ਤਹਿਤ ਭਰਤੀ ਹੋਏ ਨੌਜਵਾਨ ਅੰਮਿ੍ਰਤਪਾਲ ਸਿੰਘ ਕੋਟਲੀ ਕਲਾਂ, ਜੋ ਕਿ ਜੰਮੂ-ਕਸ਼ਮੀਰ ਵਿਖੇ ਆਪਣੀ ਡਿਊਟੀ ਦੌਰਾਨ ਦੇਸ਼ ਲਈ ਕਰਬਾਨ ਹੋ ਗਿਆ ਸੀ, ਪਰ ਬੜੇ ਅਫਸੋਸ਼ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਉਕਤ ਨੌਜਵਾਨ ਨੂੰ ਸਰਕਾਰੀ ਮਾਣ-ਸਨਮਾਨ ਤਹਿਤ ਕੋਈ ਸਲਾਮੀ ਨਹੀਂ ਦਿੱਤੀ ਗਈ ਅਤੇ ਨਾ ਹੀ ਸ਼ਹੀਦ ਮੰਨਣ ਲਈ ਹੀ ਤਿਆਰ ਹੈ। ਅਜਿਹਾ ਕਰਕੇ ਸਰਕਾਰ ਨੇ ਭਾਰਤੀ ਫੌਜ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ, ਜੋ ਅਤਿ-ਨਿੰਦਣਯੋਗ ਅਤੇ ਸ਼ਿਸ਼ਟਾਚਾਰ ਦੇ ਵੀ ਬਿਲਕੁਲ ਉਲਟ ਵਰਤਾਰਾ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਅਤੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ।
ਕਮਿਊਨਿਸਟ ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਮਿ੍ਰੰਤਪਾਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸ਼ਹੀਦੀ ਦਾ ਜਾਮ ਪੀਣ ਵਾਲੇ ਨੌਜਵਾਨ ਦੇ ਪਰਵਾਰ ਨੂੰ ਫੌਜ ਦੇ ਨਿਯਮਾਂ ਅਨੁਸਾਰ ਸਾਰੀਆਂ ਸਹੂਲਤਾਂ ਅਤੇ ਮੁਆਵਜ਼ੇ ਦਿੱਤੇ ਜਾਣ। ਅਗਨੀਵੀਰ ਸਕੀਮ ਨੂੰ ਫੌਰੀ ਬੰਦ ਕਰਦੇ ਇਸ ਸਕੀਮ ਤਹਿਤ ਭਰਤੀ ਹੋਏ ਨੌਜਵਾਨਾ ਨੂੰ ਪੱਕੀ ਭਰਤੀ ਵਜੋਂ ਮਾਨਤਾ ਦਿੱਤੀ ਜਾਵੇ, ਤਾਂ ਜੋ ਨੌਜਵਾਨਾਂ ਦੇ ਮਨਾਂ ਵਿਚ ਦੇਸ਼ ਲਈ ਪ੍ਰੇਮ ਭਾਵਨਾ ਤੇ ਕੁਰਬਾਨੀ ਦਾ ਜਜ਼ਬਾ ਪੈਦਾ ਹੋ ਸਕੇ।

LEAVE A REPLY

Please enter your comment!
Please enter your name here