ਗਾਜ਼ਾ ’ਤੇ ਹਮਲਾ ਕਰਨ ਵਾਲੇ ਸਾਡੇ ਯਹੂਦੀ ਨਹੀਂ!

0
175

ਵਾਸ਼ਿੰਗਟਨ : ਫੌਰੀ ਜੰਗਬੰਦੀ ਦੀ ਮੰਗ ਕਰਦੇ ਦੋ ਦਰਜਨ ਰੱਬੀਆਂ (ਰੂਹਾਨੀ ਗੁਰੂਆਂ) ਸਣੇ 500 ਅਮਰੀਕੀ ਯਹੂਦੀਆਂ ਨੂੰ ਵਾਸ਼ਿੰਗਟਨ ’ਚ ਮੁਜ਼ਾਹਰਾ ਕਰਦਿਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਨ੍ਹਾਂ ਨੇ ਜਿਹੜੀਆਂ ਸ਼ਰਟਾਂ ਪਹਿਨੀਆਂ ਹੋਈਆਂ ਸਨ, ਉਨ੍ਹਾਂ ’ਤੇ ਲਿਖਿਆ ਸੀ ‘ਸਾਡੇ ਨਹੀਂ’, ਯਾਨੀ ਜਿਹੜੇ ਗਾਜ਼ਾ ਉੱਤੇ ਹਮਲੇ ਕਰ ਰਹੇ ਹਨ, ਉਹ ਸਾਡੇ ਯਹੂਦੀ ਨਹੀਂ ਹਨ।
ਹਾਲਾਂਕਿ ਅਮਰੀਕਾ ਵਿਚ ਰਹਿਣ ਵਾਲੇ ਇਜ਼ਰਾਈਲੀ ਆਪਣੇ ਦੇਸ਼ ਦੀ ਫੌਜ ਦੀ ਹਮਾਇਤ ਕਰਦੇ ਹਨ, ਪਰ ਇਜ਼ਰਾਈਲ ਦਾ ਰੱਬੀ ਭਾਈਚਾਰਾ ਜਿੱਥੇ ਵੀ ਰਹਿੰਦਾ ਹੈ, ਗਾਜ਼ਾ ’ਚ ਹਮਲਿਆਂ ਦੇ ਖਿਲਾਫ ਬੋਲ ਰਿਹਾ ਹੈ।

LEAVE A REPLY

Please enter your comment!
Please enter your name here