ਵ੍ਹਾਈਟ ਹਾਊਸ, ‘ਘੇਰ ਫਲਸਤੀਨ ਹੋਵੇਗਾ ਆਜ਼ਾਦ’ ਦੇ ਲੱਗੇ ਨਾਅਰੇ

0
150

ਵਾਸ਼ਿੰਗਟਨ : ਹਮਾਸ-ਇਜ਼ਰਾਇਲ ਯੁੱਧ ਨੂੰ ਇੱਕ ਮਹੀਨਾ ਪੂਰਾ ਹੋ ਰਿਹਾ ਹੈ। ਇਜ਼ਰਾਈਲੀ ਫੌਜ ਲਗਾਤਾਰ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸੇ ਦੌਰਾਨ ਵ੍ਹਾਈਟ ਹਾਊਸ ਦੇ ਗੇਟ ’ਤੇ ਕਈ ਫਲਸਤੀਨੀ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਗਾਜ਼ਾ ’ਚ ਤੁਰੰਤ ਯੁੱਧ ਰੋਕਿਆ ਜਾਵੇ। ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਅਮਰੀਕਾ ਦੀ ਇਜ਼ਰਾਇਲ ਨੂੰ ਦਿੱਤੀ ਜਾ ਰਹੀ ਸਹਾਇਤਾ ਨੂੰ ਬੰਦ ਕਰਨ ਦੀ ਮੰਗ ਕੀਤੀ। ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਵ੍ਹਾਈਟ ਹਾਊਸ ਨੂੰ ਲਾਲ ਰੰਗ ਨਾਲ ਰੰਗ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ‘ਨਦੀ ਤੋਂ ਸਮੁੰਦਰ ਤੱਕ ਫਲਸਤੀਨ ਆਜ਼ਾਦ ਹੋਵੇਗਾ’ ਵਰਗੇ ਨਾਅਰੇ ਲਾਏ। ਫਲਸਤੀਨੀ ਝੰਡਿਆਂ ਦੇ ਨਾਲ ਕਾਲੇ ਅਤੇ ਚਿੱਟੇ ਕੱਪੜੇ ਪਹਿਨੇ ਹੋਏ ਪ੍ਰਦਰਸ਼ਨਕਾਰੀਆਂ ’ਚ ਜ਼ਿਆਦਾ ਨੌਜਵਾਨ ਸਨ। ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ’ਤੇ ਨਸਲਕੁਸ਼ੀ ਦਾ ਸਮਰਥਨ ਕਰਨ ਦਾ ਦੋਸ਼ ਲਾਇਆ।

LEAVE A REPLY

Please enter your comment!
Please enter your name here