ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਲੰਮਾ ਪਿਆ

0
166

ਉੱਤਰਕਾਸ਼ੀ : ਸਿਲਕਿਆਰਾ-ਡੰਡਲਗਾਂਵ ਸੁਰੰਗ ’ਚ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੇ ਯਤਨਾਂ ਨੂੰ ਧੱਕਾ ਲੱਗਾ ਜਦੋਂ ਮਲਬੇ ਵਿਚ ਛੇਕ ਪਾਉਣ ਤੇ ਸਟੀਲ ਪਾਈਪ ਪਾਉਣ ਦੀ ਯੋਜਨਾ ਫੇਲ੍ਹ ਹੋ ਗਈ। ਦੇਹਰਾਦੂਨ ਤੋਂ ਮੰਗਵਾਈ ਮਸ਼ੀਨ ਨਾਲ ਮਲਬੇ ਵਿਚ ਛੇਕ ਨਹੀਂ ਪਾ ਹੋਇਆ। ਰੇਲ ਵਿਕਾਸ ਨਿਗਮ ਲਿਮਟਿਡ ਦੇ ਡੀ ਜੀ ਐੱਮ ਭੁਪਿੰਦਰ ਸਿੰਘ ਨੇ ਦੱਸਿਆ ਕਿ ਯੋਜਨਾ ਨੰਬਰ ਦੋ ਤਹਿਤ ਉਹ ਹਵਾ ਲਈ 125 ਮਿਲੀਮੀਟਰ ਦਾ ਪਾਈਪ ਪਾ ਰਹੇ ਹਨ ਅਤੇ ਕੈਮਰਾ ਤੇ ਸੰਚਾਰ ਸਿਸਟਮ ਕਾਇਮ ਕਰ ਰਹੇ ਹਨ। 12 ਮੀਟਰ ਤਕ ਪਾਈਪ ਪਾ ਦਿੱਤਾ ਹੈ। ਦਿੱਲੀ ਤੋਂ ਅਮਰੀਕਾ ਦੀ ਬਣੀ ਡਰਾਈ ਡਿ੍ਰਲਿੰਗ ਮਸ਼ੀਨ ਤੇ ਹੋਰ ਉਪਰਕਣ ਦੋ ਜਹਾਜ਼ਾਂ ’ਚ ਪਹੁੰਚ ਰਹੇ ਹਨ। ਪੱਕਾ ਯਕੀਨ ਹੈ ਕਿ ਇਹ ਯੋਜਨਾ ਕਾਮਯਾਬ ਰਹੇਗੀ। ਨਹੀਂ ਤਾਂ ਇਕ ਹੋਰ ਸੁਰੰਗ ਬਣਾ ਕੇ ਮਜ਼ਦੂਰ ਕੱਢੇ ਜਾਣਗੇ। ਉਸਨੂੰ ਪੰਜ-ਛੇ ਦਿਨ ਲੱਗ ਜਾਣਗੇ, ਕਿਉਕਿ ਇਕ ਦਿਨ ਵਿਚ ਕਰੀਬ 10 ਮੀਟਰ ਸੁਰੰਗ ਬਣੇਗੀ। ਇਸੇ ਦੌਰਾਨ ਸਾਥੀ ਮਜ਼ਦੂਰਾਂ ਨੇ ਬਚਾਅ ਕਾਰਜਾਂ ਦੀ ਸੁਸਤ ਰਫਤਾਰ ’ਤੇ ਸਵਾਲ ਉਠਾਉਂਦੇ ਹੋਏ ਹੰਗਾਮਾ ਕੀਤਾ। ਕੁਝ ਵਰਕਰਾਂ ਨੇ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ।

LEAVE A REPLY

Please enter your comment!
Please enter your name here